ਅਗਸਤਾ ਵੇਸਟਲੈਂਡ ਨੇ ਬੈਂਕ ਗਾਰੰਟੀ ਸਬੰਧੀ ਪਟੀਸ਼ਨ ਲਈ ਵਾਪਸ

Monday, Feb 19, 2018 - 01:47 AM (IST)

ਨਵੀਂ ਦਿੱਲੀ (ਭਾਸ਼ਾ)—ਇਟਲੀ ਦੀ ਹੈਲੀਕਾਪਟਰ ਨਿਰਮਾਤਾ ਕੰਪਨੀ ਅਗਸਤਾ ਵੇਸਟਲੈਂਡ ਨੇ ਭਾਰਤੀ ਸਮੁੰਦਰੀ ਫੌਜ ਵਲੋਂ ਤਿੰਨ ਕਰੋੜ ਰੁਪਏ ਦੀ ਬੈਂਕ ਗਾਰੰਟੀ ਕੈਸ਼ ਕੀਤੇ ਜਾਣ ਵਿਰੁੱਧ ਹਾਈਕੋਰਟ ਵਿਚ ਦਾਇਰ ਕੀਤੀ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।
ਦੱਸਣਯੋਗ ਹੈ ਕਿ ਕੰਪਨੀ ਨੇ ਸਮੁੰਦਰੀ ਫੌਜ ਲਈ ਵਰਤੇ ਜਾਣ ਵਾਲੇ 56 ਹੈਲੀਕਾਪਟਰਾਂ ਦੀ ਖਰੀਦ ਲਈ ਦਿੱਤੇ ਗਏ ਟੈਂਡਰ ਦੌਰਾਨ ਤਿੰਨ ਕਰੋੜ ਰੁਪਏ ਦੀ ਬੈਂਕ ਗਾਰੰਟੀ ਦਿੱਤੀ ਸੀ। ਕੰਪਨੀ ਵਲੋਂ ਜਸਟਿਸ ਜਯੰਤ ਨਾਥ ਸਾਹਮਣੇ ਇਹ ਪਟੀਸ਼ਨ ਵਾਪਸ ਲੈਣ ਲਈ ਅਰਜ਼ੀ ਦਿੱਤੀ ਗਈ। ਅਦਾਲਤ ਨੇ ਪਿਛਲੇ ਸਾਲ 17 ਅਕਤੂਬਰ ਨੂੰ ਬੈਂਕ ਗਾਰੰਟੀ ਕੈਸ਼ ਕਰਵਾਉਣ 'ਤੇ ਰੋਕ ਲਾਉਣ ਸਬੰਧੀ ਆਪਣਾ ਹੁਕਮ ਵਾਪਸ ਲੈ ਲਿਆ ਸੀ।


Related News