ਅਗਸਤਾ ਵੈਸਟਲੈਂਡ ਮਾਮਲਾ : ਕ੍ਰਿਸਟੀਅਨ ਮਿਸ਼ੇਲ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ

10/23/2019 9:08:03 PM

ਨਵੀਂ ਦਿੱਲੀ — ਅਗਸਤਾ ਵੈਸਟਲੈਂਡ ਘਪਲੇ 'ਚ ਵਿਚੌਲੀ ਕ੍ਰਿਸਟੀਅਨ ਮਿਸ਼ੇਲ ਨੇ ਉਸ ਦੇ ਖਿਲਾਫ ਮਾਮਲੇ 'ਚ ਦਿੱਲੀ ਹਾਈ ਕੋਰਟ ਤੋਂ ਰੈਗੁਲਰ ਜ਼ਮਾਨਤ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਮਿਸ਼ੇਲ ਜਨਵਰੀ ਤੋਂ ਹਿਰਸਾਤ 'ਚ ਹੈ। ਉਥੇ ਹੀ ਮਾਮਲੇ 'ਚ ਸੀ.ਬੀ.ਆਈ. ਅਤੇ ਈ.ਡੀ. ਦੇ ਜ਼ਰੀਏ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੀ.ਬੀ.ਆਈ. ਜਾਂ ਈ.ਡੀ. ਵੱਲੋਂ ਕੋਈ ਹੋਰ ਤਾਜ਼ਾ ਸਬੂਤ ਜਾਂ ਪੂਰਨ ਦੋਸ਼ ਪੱਤਰ ਦਾਇਰ ਨਹੀਂ ਕੀਤਾ ਗਿਆ ਹੈ। ਜ਼ਰੂਰਤ ਪੈਣ 'ਤੇ ਕੋਰਟ ਜ਼ਮਾਨਤ ਲਈ ਸ਼ਰਤਾਂ ਲਗਾ ਸਕਦਾ ਹੈ। ਕਸਟਡੀ ਦੀ ਹੁਣ ਜ਼ਰੂਰਤ ਨਹੀਂ ਹੈ। ਦਿੱਲੀ ਹਾਈ ਕੋਰਟ ਰਜਿਸਟ੍ਰੀ ਨੇ ਕੁਝ ਤਕਨੀਕੀ ਇਤਰਾਜ਼ ਜ਼ਾਹਿਰ ਕੀਤੇ। ਦਿਵਾਲੀ ਦੀ ਛੁੱਟੀ ਤੋਂ ਬਾਅਦ ਇਸ ਮਾਮਲੇ ਨੂੰ ਦੇਖਿਆ ਜਾ ਸਕੇਗਾ।

Inder Prajapati

This news is Content Editor Inder Prajapati