ਅਗਸਤਾ ਵੈਸਟਲੈਂਡ ਮਾਮਲਾ: ਸੀ. ਬੀ. ਆਈ. ਹਿਰਾਸਤ 'ਚ ਭੇਜਿਆ ਮਿਸ਼ੇਲ

12/05/2018 5:33:15 PM

ਨਵੀਂ ਦਿੱਲੀ-ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦੇ ਦੇ ਵਿਚੋਲੀਏ ਕ੍ਰਿਸ਼ਚੀਅਨ ਮਿਸ਼ੇਲ ਨੂੰ ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਕ੍ਰਿਸ਼ਚੀਅਨ ਮਿਸ਼ੇਲ ਦੇ ਵਕੀਲ ਨੂੰ ਕੁਝ ਮਿੰਟ ਉਸ ਨਾਲ ਗੱਲ ਕਰਨ ਦੀ ਆਗਿਆ ਦਿੱਤੀ, ਜਿਸ ਤੋਂ ਬਾਅਦ ਉਸ ਨੂੰ 5 ਦਿਨਾਂ ਦੀ ਸੀ. ਬੀ. ਆਈ. ਹਿਰਾਸਤ 'ਚ ਭੇਜ ਦਿੱਤਾ ਗਿਆ ।ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਮਾਰਗ ਦਰਸ਼ਨ 'ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਮਾਮਲੇ ਦੇ ਮੁੱਖ ਦੋਸ਼ੀ ਕ੍ਰਿਸ਼ਿਚਅਨ ਮਿਸ਼ੇਲ ਜੇਮਸ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਆਈ) ਤੋਂ ਮੰਗਲਵਾਰ ਰਾਤ ਇੱਥੇ ਲਿਆਂਦਾ ਗਿਆ। ਰਾਤ ਭਰ ਮਿਸ਼ੇਲ ਨੂੰ ਸੀ. ਬੀ. ਆਈ. ਹੈੱਡਕੁਆਟਰ 'ਚ ਰੱਖਿਆ ਗਿਆ ਅਤੇ ਅੱਜ ਸਵੇਰੇ ਉਸ ਤੋਂ ਪੁੱਛ ਪੜਤਾਲ ਕੀਤੀ ਗਈ। ਮਿਸ਼ੇਲ ਨੂੰ ਹਿਰਾਸਤ 'ਚ ਲੈਣ ਦੇ ਲਈ ਸੀ. ਬੀ. ਆਈ. ਰਿਮਾਂਡ ਪੇਪਰ ਤਿਆਰ ਕਰ ਰਹੀ ਹੈ ਅਤੇ ਬਾਅਦ ਦੁਪਹਿਰ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਸੀ. ਬੀ. ਆਈ. ਦੇ ਅੰਤਰਿਮ ਮੁਖੀ ਐੱਮ ਨਾਗੇਸ਼ਵਰ ਰਾਵ ਨੇ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਸੌਦੇ ਮਾਮਲੇ 'ਚ ਦੋਸ਼ੀ ਬ੍ਰਿਟਿਸ਼ ਨਾਗਰਿਕ ਮਾਸ਼ੇਲ ਦੇ ਹਾਵਾਲਗੀ ਨੂੰ ਲੈ ਕੇ ਮੁਹਿੰਮ ਦਾ ਸੰਚਾਲਨ ਕੀਤਾ ।

ਸੀ. ਬੀ. ਆਈ. ਮਾਹਿਰਾਂ ਨੇ ਦੱਸਿਆ ਹੈ ਕਿ ਕ੍ਰਿਸ਼ਚੀਅਨ ਮਿਸ਼ੇਲ ਜੇਮਸ ਨੂੰ ਯੂ. ਆਈ. ਤੋਂ ਹਵਾਲਗੀ ਦੇ ਤੌਰ 'ਤੇ ਇੱਥੇ ਲਿਆਂਦਾ ਗਿਆ ਉਹ ਅਗਸਤਾ ਵੈਸਟਲੈਂਡ ਸੌਦਾ ਮਾਮਲੇ ਨੂੰ ਲੈ ਕੇ ਇੱਥੇ ਚੱਲ ਰਹੇ ਅਪਰਾਧਿਕ ਮੁਕੱਦਮਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਰਿਹਾ ਸੀ। ਸੀ. ਬੀ. ਆਈ. ਨੇ ਸੰਯੁਕਤ ਨਿਰਦੇਸ਼ਕ ਏ. ਸਾਈ ਮਨੋਹਰ ਦੀ ਅਗਵਾਈ 'ਚ ਇਕ ਟੀਮ ਨੂੰ ਇਸ ਕਾਰਵਾਈ ਦੇ ਲਈ ਦੁਬਈ ਭੇਜਿਆ ਗਿਆ ਸੀ। ਇਸ ਮਾਮਲੇ 'ਚ ਮੰਗਲਵਾਰ ਨੂੰ ਉਸ ਸਮੇਂ ਪ੍ਰਗਤੀ ਹੋਈ ਜਦੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦਿਨਾਂ ਯੂ. ਆਈ. ਦੌਰੇ 'ਤੇ ਗਈ ਅਤੇ ਉੱਚ ਪੱਧਰੀ ਗੱਲ ਬਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਿਨ 'ਚ ਸਵਰਾਜ ਦੀ ਗਤੀਵਿਧੀਆਂ ਦੇ ਬਾਰੇ 'ਚ ਕਈ ਟਵੀਟ ਕੀਤੇ, ਜਿਸ 'ਚ ਇਕ ਟਵੀਟ 'ਚ ਕਿਹਾ ਹੈ ਕਿ ਸਵਰਾਜ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੋਹਮੰਦ ਬਿਨ ਜਾਇਦ ਅਲ ਨਇਆਨ ਨਾਲ ਮੁਲਾਕਾਤ ਕੀਤੀ।

ਦੋਵਾਂ ਨੇ ਵਿਆਪਕ ਰਾਜਨੀਤਿਕ ਸਾਂਝੇਦਾਰੀ ਨੂੰ ਸਵੀਕਾਰ ਕੀਤਾ ਅਤੇ ਵੱਖ- ਵੱਖ ਖੇਤਰਾਂ 'ਚ ਦੁਵੱਲੇ ਸੰਬੰਧਾਂ ਦੀ ਗਤੀ 'ਤੇ ਸੰਤੋਖ ਵਰਤਿਆ। ਅਸਲ 'ਚ ਭਾਰਤ ਨੇ ਆਧਿਕਾਰਤ ਤੌਰ 'ਤੇ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦੁਆਰਾ ਕੀਤੇ ਗਏ ਅਪਰਾਧਿਕ ਜਾਂਚ ਦੇ ਆਧਾਰ 'ਤੇ 2017 'ਚ ਖਾੜੀ ਦੇਸ਼ਾਂ ਨਾਲ ਹਵਾਲਗੀ ਦੇ ਲਈ ਕਿਹਾ ਸੀ। ਮਿਸ਼ੇਲ ਦੁਬਈ 'ਚ ਪਹਿਲਾਂ ਤੋਂ ਹੀ ਹਿਰਾਸਤ 'ਚ ਸੀ। ਭਾਜਪਾ ਦੇ ਬੁਲਾਰੇ ਜੀ. ਵੀ. ਐੱਲ. ਨਰਸਿਮਾ ਰਾਓ ਨੇ ਕਿਹਾ ਹੈ ਕਿ ਕ੍ਰਿਸ਼ਚੀਅਨ ਮਿਸ਼ੇਲ ਜਮੇਸ ਦੀ ਹਵਾਲਗੀ ਨਰਿੰਦਰ ਮੋਦੀ ਸਰਕਾਰ ਦੇ ਲਈ ਵੱਡੀ ਉਪਲੱਬਧੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਉਹ ਸੀ. ਬੀ. ਆਈ. ਦੇ ਲਈ ਉਪਲੱਬਧ ਹੋਣਗੇ, ਅਗਸਤਾ ਵੈਸਟਲੈਂਡ ਰਿਸ਼ਵਤ ਘੋਟਾਲੇ ਦੇ ਅਸਲੀ ਰਿਸ਼ਵਤ ਪ੍ਰਾਪਤ ਕਰਨ ਵਾਲਿਆਂ ਦਾ ਖੁਲਾਸਾ ਹੋਵੇਗਾ।

Iqbalkaur

This news is Content Editor Iqbalkaur