ਕਿਸਾਨਾਂ ਦੇ ਪੱਛਮੀ ਬੰਗਾਲ ਜਾਣ ’ਤੇ ਭੜਕੇ ਖੇਤੀਬਾੜੀ ਮੰਤਰੀ, ਆਖ ਦਿੱਤੀ ਇਹ ਗੱਲ

03/15/2021 3:49:17 PM

ਮੁਰੈਨਾ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦਰਮਿਆਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨ ਆਗੂਆਂ ’ਤੇ ਤੰਜ ਕੱਸਿਆ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬੰਗਾਲ ਜਾਣ ’ਤੇ ਤੋਮਰ ਨੇ ਕਿਹਾ ਕਿ ਉਹ ਪੱਛਮੀ ਬੰਗਾਲ ਜਾ ਕੇ ਪੱਥਰਾਂ ਨਾਲ ਆਪਣਾ ਸਿਰ ਨਾ ਮਾਰਨ। ਉਹ ਆਪਣੇ ਮਾਮਲੇ ਵਿਚ ਫ਼ੈਸਲਾ ਨਹੀਂ ਲੈ ਪਾ ਰਹੇ ਤੇ ਦੂਜਿਆਂ ਦੀ ਠੇਕੇਦਾਰੀ ਲੈ ਰਹੇ ਹਨ। ਦਰਅਸਲ ਕਿਸਾਨ ਆਗੂ ਹੁਣ ਪੱਛਮੀ ਬੰਗਾਲ ਵਿਚ ਜਾ ਕੇ ਪ੍ਰਚਾਰ ਕਰ ਰਹੇ ਹਨ, ਜਿੱਥੇ  ਵਿਧਾਨ ਸਭਾ ਚੋਣਾਂ ਪੈਣੀਆਂ ਹਨ। ਇਸ ਨੂੰ ਲੈ ਕੇ ਨਰਿੰਦਰ ਸਿੰਘ ਤੋਮਰ ਖ਼ਫਾ ਨਜ਼ਰ ਆ ਰਹੇ ਹਨ।  ਖ਼ਫਾ

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਬੋਲੇ- ‘ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ’

ਤੋਮਰ ਨੇ ਮੱਧ ਪ੍ਰਦੇਸ਼ ਦੇ ਮੁਰੈਨਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਬਾਰੇ ਇਹ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਹਨ, ਤਾਂ ਕਿਸਾਨਾਂ ਦੀ ਗੱਲ ’ਤੇ ਚਰਚਾ ਕਰਨ। ਸਰਕਾਰ ਤਿਆਰ ਹੈ। ਗੱਲਬਾਤ ਨਾਲ ਸਾਰਿਆਂ ਦਾ ਫ਼ਾਇਦਾ ਹੋਵੇਗਾ। ਪੱਥਰ ’ਤੇ ਸਿਰ ਮਾਰਨ ਨਾਲ ਕੋਈ ਫ਼ਾਇਦਾ ਨਹੀਂ ਹੈ। ਖੇਤੀਬਾੜੀ ਮੰਤਰੀ ਨੇ ਮਮਤਾ ਬੈਨਰਜੀ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਤੋਮਰ ਨੇ ਕਿਹਾ ਹੈ ਕਿ ਪੱਛਮੀ ਬੰਗਾਲ ’ਚ ਹੁਣ ਮਮਤਾ ਬੈਨਰਜੀ ਦੀ ਵਿਦਾਈ ਦਾ ਸਮਾਂ ਆ ਗਿਆ ਹੈ। 

ਇਹ ਵੀ ਪੜ੍ਹੋ: ਮਮਤਾ ਨੇ ਵ੍ਹੀਲ ਚੇਅਰ ’ਤੇ ਬੈਠ ਕੇ ਕੀਤਾ ਰੋਡ ਸ਼ੋਅ, ਕਿਹਾ- ‘ਜ਼ਖਮੀ ਸ਼ੇਰ ਹੋਰ ਵੱਧ ਖ਼ਤਰਨਾਕ’

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਬਣ ਚੁੱਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੀ ਮੱਧ ਪ੍ਰਦੇਸ਼ ਵਿਚ ਮੌਜੂਦ ਹਨ। ਰਾਕੇਸ਼ ਟਿਕੈਤ ਲਗਾਤਾਰ ਕਿਸਾਨ ਮਹਾਪੰਚਾਇਤਾਂ ਕਰ ਰਹੇ ਹਨ। ਟਿਕੈਤ ਨੇ ਕਿਹਾ ਸੀ ਕਿ ਪੱਛਮੀ ਬੰਗਾਲ ’ਚ ਸਰਕਾਰ ਕਿਸਾਨਾਂ ਤੋਂ ਚੌਲ ਮੰਗ ਰਹੀ ਹੈ ਅਤੇ ਕਿਸਾਨ ਸਰਕਾਰ ਤੋਂ ਐੱਮ. ਐੱਸ. ਪੀ. ਦੀ ਮੰਗ ਕਰ ਰਹੇ ਹਨ। ਦਰਅਸਲ ਚੋਣਾਂ ਵਾਲੇ ਸੂਬਿਆਂ ’ਚ ਕਿਸਾਨ ਮਹਾਪੰਚਾਇਤਾਂ ਕਰਨ ਕਰ ਕੇ ਭਾਜਪਾ ਕਾਫੀ ਖ਼ਫਾ ਨਜ਼ਰ ਆ ਰਹੀ ਹੈ। 

Tanu

This news is Content Editor Tanu