ਮੋਦੀ ਸਰਕਾਰ ਦੀਆਂ ਖੇਤੀ ਪੱਖੀ ਸਕੀਮਾਂ ਹੀ ਕਿਸਾਨਾਂ ਦੀ ਅਸਲ ਸ਼ਕਤੀ ਬਣੀਆਂ : ਅਮਿਤ ਸ਼ਾਹ

05/31/2022 6:22:33 PM

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਆਪਣੇ 8 ਸਾਲਾਂ ਦੇ ਕਾਰਜਕਾਲ 'ਚ ਕਿਸਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਪਹਿਲਾਂ ਨਾਲੋਂ ਜ਼ਿਆਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਖੇਤੀ ਪੱਖੀ ਸਕੀਮਾਂ ਹੀ ਕਿਸਾਨਾਂ ਦੀ ਅਸਲ ਸ਼ਕਤੀ ਬਣੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨਾਂ ਨੂੰ ‘ਕਿਸਾਨ ਸਨਮਾਨ ਫੰਡ’ ਦੀ 11ਵੀਂ ਕਿਸ਼ਤ ਵਜੋਂ 21 ਹਜ਼ਾਰ ਕਰੋੜ ਰੁਪਏ ਜਾਰੀ ਕਰਨ ਮੌਕੇ ਕੀਤੀ।
ਇਹ ਵੀ ਪੜ੍ਹੋ : ਕੁੜੀ ਦੇ ਹੱਥ 'ਚ ਮਾਂ ਦੀ ਪੇਟਿੰਗ ਦੇਖ ਭਾਵੁਕ ਹੋਏ PM ਮੋਦੀ, ਸਿਰ 'ਤੇ ਹੱਥ ਰੱਖ ਦਿੱਤਾ ਆਸ਼ੀਰਵਾਦ
ਉਨ੍ਹਾਂ ਕਿਹਾ,''ਮੋਦੀ ਸਰਕਾਰ ਨੇ ਕਿਸਾਨਾਂ ਨੂੰ ਮਜ਼ਬੂਤ ​​ਅਤੇ ਆਤਮ-ਨਿਰਭਰ ਬਣਾਉਣ ਲਈ 8 ਸਾਲਾਂ 'ਚ ਜਿੰਨਾ ਕੰਮ ਕੀਤਾ ਹੈ, ਉਹ ਪਹਿਲਾਂ ਕਦੇ ਨਹੀਂ ਹੋਇਆ।'' ਸ਼ਾਹ ਨੇ ਟਵੀਟ ਕੀਤਾ,''ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਮੋਦੀ ਸਰਕਾਰ ਨੇ 8 ਸਾਲਾਂ ਜਿੰਨੇ ਕੰਮ ਕੀਤੇ ਹਨ, ਉਹ ਪਹਿਲਾਂ ਕਦੇ ਨਹੀਂ ਹੋਏ। ਮੋਦੀ ਸਰਕਾਰ ਦੀਆਂ ਖੇਤੀ ਪੱਖੀ ਸਕੀਮਾਂ ਅੱਜ ਕਿਸਾਨਾਂ ਦੀ ਅਸਲ ਤਾਕਤ ਬਣ ਚੁੱਕੀਆਂ ਹਨ। ਇਸੇ ਕੜੀ 'ਚ ਅੱਜ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ 21,000 ਕਰੋੜ ਰੁਪਏ ਟਰਾਂਸਫਰ ਕੀਤੇ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha