ਰਾਜ ਸਭਾ ’ਚ ਖੇਤੀ ਬਿੱਲ ਪੇਸ਼ ਹੋਣ ਮਗਰੋਂ ਅਰਵਿੰਦ ਕੇਜਰੀਵਾਲ ਦਾ ਟਵੀਟ, ਜਾਣੋ ਕੀ ਬੋਲੇ

09/20/2020 11:23:11 AM

ਨਵੀਂ ਦਿੱਲੀ— ਖੇਤੀ ਬਿੱਲਾਂ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਰਾਜ ਸਭਾ ’ਚ ਅੱਜ ਪੇਸ਼ ਕੀਤ ਗਿਆ ਹੈ। ਬਿੱਲ ਨੂੰ ਪਾਸ ਕਰਾਉਣਾ ਸਰਕਾਰ ਲਈ ਵੱਡੀ ਚੁਣੌਤੀ ਹੈ। ਇਸ ਬਿੱਲ ਨੂੰ ਐੱਨ. ਡੀ. ਏ. ਗਠਜੋੜ ਦੀ ਸਭ ਤੋਂ ਪੁਰਾਣੀ ਸਹਿਯੋਗੀ ਅਕਾਲੀ ਦਲ ਦੇ ਵਿਰੋਧ ਦੀ ਵਜ੍ਹਾਂ ਤੋਂ ਸਰਕਾਰ ਨੂੰ ਸਦਨ ਦੇ ਅੰਦਰ ਅਤੇ ਬਾਹਰ ਵਿਰੋਧ ਕਰਨਾ ਪੈ ਰਿਹਾ ਹੈ। ਕਿਸਾਨ ਇਸ ਬਿੱਲ ਨੂੰ ਲੈ ਕੇ ਪੂਰੀ ਤਰ੍ਹਾਂ ਵਿਰੋਧ ’ਚ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਇਹ ਬਿੱਲ ਉਨ੍ਹਾਂ ਦੀ ਆਤਮਾ ’ਤੇ ਹਮਲਾ ਹੈ। ਕਾਂਗਰਸ ਨੇ ਇਸ ਬਿੱਲ ਨੂੰ ‘ਕਿਸਾਨ ਦੀ ਮੌਤ ਦਾ ਵਾਰੰਟ’ ਕਰਾਰ ਦਿੱਤਾ ਹੈ। 

ਇਹ ਵੀ ਪੜ੍ਹੋ: ਖੇਤੀ ਬਿੱਲ ਰਾਜ ਸਭਾ ’ਚ ਪੇਸ਼, ਕਾਂਗਰਸ ਨੇ ਦੱਸਿਆ- ‘ਕਿਸਾਨਾਂ ਦੀ ਮੌਤ ਦਾ ਵਾਰੰਟ’

ਓਧਰ ਦਿੱਲੀ ਦੇ ਮੁੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਬਿੱਲ ਦੇ ਵਿਰੋਧ ਦੀ ਗੱਲ ਕੀਤੀ। ਉਨ੍ਹਾਂ ਨੇ ਟਵਿੱਟਰ ’ਤੇ ਟਵੀਟ ਕੀਤਾ ਕਿ ਅੱਜ ਪੂਰੇ ਦੇਸ਼ ਦੇ ਕਿਸਾਨਾਂ ਦੀਆਂ ਨਜ਼ਰਾਂ ਰਾਜ ਸਭਾ ’ਤੇ ਹਨ। ਰਾਜ ਸਭਾ ਵਿਚ ਭਾਜਪਾ ਘੱਟ ਗਿਣਤੀ ਵਿਚ ਹੈ। ਮੇਰੀ ਸਾਰੇ ਗੈਰ ਭਾਜਪਾ ਪਾਰਟੀਆਂ ਨੂੰ ਅਪੀਲ ਹੈ ਕਿ ਸਾਰੇ ਮਿਲ ਕੇ ਇਨ੍ਹਾਂ ਤਿੰਨੋਂ ਬਿੱਲਾਂ ਨੂੰ ਹਰਾਉਣ, ਇਹ ਹੀ ਦੇਸ਼ ਦਾ ਕਿਸਾਨ ਚਾਹੁੰਦਾ ਹੈ।

ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਸੀ ਕਿ ਕੇਂਦਰ ਦੇ ਤਿੰਨੋਂ ਬਿੱਲ ਕਿਸਾਨਾਂ ਨੂੰ ਵੱਡੀ ਕੰਪਨੀਆਂ ਦੇ ਹੱਥੋਂ ਸ਼ੋਸ਼ਣ ਲਈ ਛੱਡ ਦੇਣਗੇ। ਮੇਰੀ ਸਾਰੇ ਗੈਰ ਭਾਜਪਾ ਪਾਰਟੀਆਂ ਨੂੰ ਬੇਨਤੀ ਹੈ ਕਿ ਰਾਜ ਸਭਾ ਵਿਚ ਇਕਜੁੱਟ ਹੋ ਕੇ ਇਨ੍ਹਾਂ ਬਿੱਲਾਂ ਦਾ ਵਿਰੋਧ ਕਰੋ। ਯਕੀਨੀ ਕਰੋ ਕਿ ਤੁਹਾਡੇ ਸਾਰੇ ਸੰਸਦ ਮੈਂਬਰ ਮੌਜੂਦ ਹੋਣ ਅਤੇ ਵਾਕਆਊਟ ਦਾ ਡਰਾਮਾ ਨਾ ਕਰੋ। ਪੂਰੇ ਦੇਸ਼ ਦੇ ਕਿਸਾਨਾਂ ਤੁਹਾਨੂੰ ਵੇਖ ਰਹੇ ਹਨ। 

ਇਹ ਵੀ ਪੜ੍ਹੋ: ਜਗ ਬਾਣੀ ਦੀ ਖਬਰ 'ਤੇ ਮੋਹਰ, ਹਰਸਿਮਰਤ ਬਾਦਲ ਨੇ ਦਿੱਤਾ ਅਸਤੀਫਾ

ਦੱਸਣਯੋਗ ਹੈ ਕਿ ਕੇਂਦਰ ਦੇ ਖੇਤੀ ਬਿੱਲ ਨੂੰ ਲੈ ਕੇ ਗਠਜੋੜ ਦੇ ਸਭ ਤੋਂ ਪੁਰਾਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਸਦ ’ਚ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ ’ਚ ਮੋਦੀ ਸਰਕਾਰ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੇ ਅਸਤੀਫ਼ੇ ਨੂੰ ਵਿਰੋਧੀ ਪਾਰਟੀਆਂ ਵਲੋਂ ਸਿਆਸੀ ਡਰਾਮਾ ਕਰਾਰ ਦਿੱਤਾ ਗਿਆ। 

ਇਹ ਵੀ ਪੜ੍ਹੋ: ਕੇਂਦਰੀ ਵਜ਼ੀਰੀ 'ਚੋਂ ਹਰਸਿਮਰਤ ਦੇ ਅਸਤੀਫੇ ਦੇ ਕੀ ਹਨ ਮਾਇਨੇ!

ਇਹ ਵੀ ਪੜ੍ਹੋ: ਅਸਤੀਫ਼ੇ ਤੋਂ ਬਾਅਦ ਬੋਲੇ ਹਰਸਿਮਰਤ ਬਾਦਲ, ਕਿਹਾ-ਸਰਕਾਰ ਨੂੰ ਮਨਾਉਣ 'ਚ ਰਹੀ ਅਸਫ਼ਲ

 

Tanu

This news is Content Editor Tanu