ਖੇਤੀਬਾੜੀ ਕਾਨੂੰਨ ਅਡਾਨੀ ਜਿਹੇ ਕਾਰੋਬਾਰੀਆਂ ਦੀ ਮਦਦ ਕਰਨ ਲਈ ਬਣਾਏ - ਮਮਤਾ

02/09/2021 10:27:59 PM

ਬਰਦਵਾਨ/ਕਲਨਾ (ਭਾਸ਼ਾ) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਦੋਸ਼ ਲਾਇਆ ਕਿ ਖੇਤੀਬਾੜੀ ਕਾਨੂੰਨ ਅਡਾਨੀ ਜਿਹੇ ਕੁਝ ਕਾਰੋਬਾਰੀਆਂ ਦੀ ਮਦਦ ਕਰਨ ਲਈ ਬਣਾਏ ਗਏ ਹਨ ਜੋ ਉਨ੍ਹਾਂ ਦੇ ਦੋਸਤ ਹਨ।
ਮਮਤਾ ਨੇ ਇਥੇ ਮਾਟੀ ਉਤਸਵ ਦਾ ਉਦਘਾਟਨ ਕਰਦੇ ਹੋਏ ਕਿਹਾ, 'ਭਾਜਪਾ ਦੇ ਕਈ ਦੋਸਤ ਹਨ ਜਿਵੇਂ ਕਿ ਅਡਾਨੀ ਬਾਬਾ, ਜੋ ਕਰੋੜਪਤੀ ਅਤੇ ਪੂੰਜੀਪਤੀ ਹੈ। ਉਹ ਵੱਡੇ ਭਾਜਪਾ ਪੂੰਜੀਪਤੀ ਹਨ ਜੋ ਕਿਸਾਨਾਂ ਤੋਂ ਜ਼ਬਰਨ ਫਸਲ ਖਰੀਦਣਗੇ ਅਤੇ ਉਨ੍ਹਾਂ ਨੂੰ ਦਿੱਲੀ ਵਿਚ ਪਹਿਲਾਂ ਤੋਂ ਬਣਾਏ ਵੱਡੇ ਗੋਦਾਮਾਂ ਵਿਚ ਸਟੋਰ ਕਰਨਗੇ। ਫਿਰ ਜਦ ਲੋਕਾਂ ਨੂੰ ਫਸਲਾਂ ਦੀ ਜ਼ਰੂਰਤ ਹੋਵੇਗੀ, ਉਹ ਉਨ੍ਹਾਂ ਨੂੰ ਨਹੀਂ ਦੇਣਗੇ।'  ਬੈਨਰਜੀ ਨੇ ਕਿਹਾ ਕਿ ਮੈਂ ਸਪੱਸ਼ਟ ਰੂਪ ਨਾਲ ਕਹਿਣਾ ਚਾਹੁੰਦੀ ਹਾਂ ਕਿ ਜਦ ਤੱਕ ਅਸੀਂ ਜਿਉਂਦੇ ਹਾਂ, ਅਸੀਂ ਕਿਸਾਨਾਂ 'ਤੇ ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ ਨਹੀਂ ਹੋਣ ਦੇਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਕਿਸਾਨਾਂ ਤੋਂ ਸਿੱਧਾ ਫਸਲ ਖਰੀਦਣਾ ਚਾਹੁੰਦੀ ਹਾਂ। ਚਿੰਤਾ ਨਾ ਕਰੋ, ਤੁਸੀਂ ਰਾਸ਼ਟਰ ਦੇ ਗੌਰਵ ਹੋ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਪੱਛਮੀ ਬੰਗਾਲ ਵਿਚ ਕਿਸਾਨਾਂ ਤੋਂ ਉਚਿਤ ਮਾਤਰਾ ਵਿਚ ਝੋਨਾ ਨਹੀਂ ਖਰੀਦ ਰਿਹਾ ਹੈ। ਕੇਂਦਰ ਨੇ ਪੱਛਮੀ ਬੰਗਾਲ ਦੇ ਕਿਸਾਨਾਂ ਤੋਂ ਸਿਰਫ 76,000 ਟਨ ਝੋਨਾ ਖਰੀਦਿਆ ਹੈ ਜਦ ਕਿ ਉਨ੍ਹਾਂ ਨੇ 2.5 ਕਰੋੜ ਟਨ ਫਸਲ ਦਾ ਉਤਪਾਦਨ ਕੀਤਾ। ਇਸ ਤੋਂ ਪਹਿਲਾਂ ਕਲਨਾ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਸਰਕਾਰ ਵੱਲੋਂ ਕਿਸਾਨਾਂ ਦੀ ਤਸਦੀਕ ਲਿਸਟ ਕੇਂਦਰ ਨੂੰ ਭੇਜਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਪੈਸੇ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਭਾਜਪਾ ਝੂਠੇ ਦਾਅਵੇ ਕਰ ਰਹੀ ਹੈ ਕਿ ਪੱਛਮੀ ਬੰਗਾਲ ਸਰਕਾਰ ਕਿਸਾਨਾਂ ਨੂੰ ਪੈਸੇ ਨਹੀਂ ਦੇ ਰਹੀ। ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਸਰਕਾਰ ਹਰ ਕਿਸਾਨ ਨੂੰ 5 ਹਜ਼ਾਰ ਰੁਪਏ ਦੇ ਰਹੀ ਹੈ ਅਤੇ ਉਸ ਨੇ ਮੁਫਤ ਫਸਲ ਬੀਮੇ ਦੀ ਵੀ ਵਿਵਸਥਾ ਕੀਤੀ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh