ਗੁੱਸੇ ''ਚ ਕੇਜਰੀਵਾਲ, ਜਾਣਕਾਰੀ ਲੀਕ ਕਰਨ ਵਾਲੇ ਭੇਤੀਆਂ ਨੂੰ ਦੇਣਗੇ ਸਜ਼ਾ!

04/22/2017 4:01:01 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਜਦੋਂ ਤੋਂ ਸੱਤਾ ''ਚ ਆਈ ਹੈ, ਉਹ ਕਿਸੇ ਨਾ ਕਿਸੇ ਕਾਰਨ ਚਰਚਾ ''ਚ ਬਣੀ ਰਹਿੰਦੀ ਹੈ। ਸੂਤਰਾਂ ਅਨੁਸਾਰ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੰਦਰ ਦੀ ਜਾਣਕਾਰੀ ਲੀਕ ਹੋਣ ਨੂੰ ਪਾਰਟੀ ਦਾ ਗਰਾਫ ਹੇਠਾਂ ਜਾਣ ਦਾ ਸਭ ਤੋਂ ਵੱਡਾ ਕਾਰਨ ਮੰਨਦੇ ਹਨ। ਇਸ ਲਈ ਉਨ੍ਹਾਂ ਨੇ ਭੇਤੀਆਂ (ਜਾਸੂਸ) ਨੂੰ ਸਜ਼ਾ ਦੇਣ ਲਈ ਕਿ ਖਾਸ ਯੋਜਨਾ ਬਣਾਈ ਹੈ। ਜਾਣਕਾਰੀ ਅਨੁਸਾਰ ਹਾਲ ਹੀ ''ਚ ਹੋਈ ਇਕ ਕੈਬਨਿਟ ਮੀਟਿੰਗ ''ਚ ਦਿੱਲੀ ਚੀਫ ਸੈਕ੍ਰੇਟਰੀ ਐੱਮ.ਐੱਮ. ਕੁਟੀ ਨੂੰ ਉਨ੍ਹਾਂ ਲੋਕਾਂ ਦੇ ਖਿਲਾਫ ਜਾਂਚ ਕਰਨ ਲਈ ਕਿਹਾ ਗਿਆ ਹੈ, ਜੋ ਸਰਕਾਰ ਦੀਆਂ ਗੱਲਾਂ ਨੂੰ ਲੀਕ ਕਰਦੇ ਹਨ। ਭਾਵੇਂ ਉਹ ਵੱਡੇ ਬਾਬੂ ਹੋਣ ਜਾਂ ਹੇਠਲੇ ਪੱਧਰ ਦੇ ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਸਜ਼ਾ ਦੇਣ ਨੂੰ ਵੀ ਕਿਹਾ ਗਿਆ ਹੈ। ਇੱਥੇ ਤੱਕ ਕਿ ਐੱਮ.ਐੱਮ. ਕੁਟੀ ਨੂੰ ਉਪ ਰਾਜਪਾਲ ਦੇ ਦਫ਼ਤਰ ''ਚ ਆਉਣ ਵਾਲੇ ਲੋਕਾਂ ''ਤੇ ਵੀ ਨਜ਼ਰ ਰੱਖਣ ਦੀ ਗੱਲ ਕਹੀ ਗਈ ਹੈ ਤਾਂ ਕਿ ਲੋੜ ਪੈਣ ''ਤੇ ਬਾਬੂਆਂ ਅਤੇ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਲੋਕਾਂ ਦੇ ਮੋਬਾਇਲ ਨੂੰ ਸਰਵਿਸਲਾਂਸ (ਨਿਗਰਾਨੀ) ''ਚ ਪਾਇਆ ਜਾ ਸਕੇ।
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਦੀ ਪ੍ਰਧਾਨਗੀ ਵਾਲੀ ਬੈਠਕ ''ਚ ਕੁਟੀ ਤੋਂ ਪੁੱਛਿਆ ਗਿਆ ਕਿ ਮੁੱਖ ਮੰਤਰੀ ਦੀ ਅਕਸ ਨੂੰ ਪ੍ਰਭਾਵਿਤ ਕਰਨ ਵਾਲੀ ਸੂਚਨਾ ਮੀਡੀਆ ''ਚ ਕਿਵੇਂ ਲੀਕ ਹੋ ਗਈ ਹੈ। ਬੈਠਕ ਦੌਰਾਨ ਸਿਸੌਦੀਆ ਨੇ ਇਹ ਵੀ ਚਰਚਾ ਕੀਤੀ ਕਿ ਕਿਵੇਂ ਲੈਟਫੀਨੈਂਟ ਗਵਰਨਰ ਅਨਿਲ ਬੈਜਲ ਨੇ ਕੁਟੀ ਨੂੰ 97 ਕਰੋੜ ਰੁਪਏ ਦੀ ਵਸੂਲੀ ਬਾਰੇ ਨਿਰਦੇਸ਼ ਦਿੱਤੇ ਅਤੇ ਕਿਵੇਂ ਇਹ ਮੀਡੀਆ ਦੀ ਹੈੱਡਲਾਈਨ ਬਣ ਗਈ ਕਿ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਕਥਿਤ ਤੌਰ ''ਤੇ ਪਾਰਟੀ ਨੂੰ ਉਤਸ਼ਾਹਤ ਕਰਨ ਵਾਲੇ ਇਸ਼ਤਿਹਾਰਾਂ ''ਤੇ ਇੰਨਾ ਪੈਸਾ ਖਰਚ ਕੀਤਾ ਗਿਆ।

Disha

This news is News Editor Disha