ਸੁਰੰਗ ''ਚ ਫਸੇ ਮਜ਼ਦੂਰਾਂ ਨੂੰ ਕੱਢਣ ''ਚ ਰੁਕਾਵਟ ਤੋਂ ਬਾਅਦ ਹੁਣ ਚਾਰ ਯੋਜਨਾਵਾਂ ''ਤੇ ਕੀਤਾ ਜਾ ਰਿਹੈ ਵਿਚਾਰ

11/26/2023 4:52:18 PM

ਉੱਤਰਕਾਸ਼ੀ (ਭਾਸ਼ਾ)- ਡਰਿੱਲ ਕਰਨ ਵਾਲੀ ਅਮਰੀਕੀ ਆਗਰ ਮਸ਼ੀਨ ਦੇ ਟੁੱਟਣ ਕਾਰਨ ਸਿਲਕਿਆਰਾ ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਮੁਹਿੰਮ 'ਚ ਆਈ ਰੁਕਾਵਟ ਤੋਂ ਬਾਅਦ ਹੁਣ ਚਾਰ ਯੋਜਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਚਾਰਧਾਮ ਯਾਤਰਾ ਮਾਰਗ 'ਤੇ ਬਣ ਰਹੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ,  ਜਿਸ ਨਾਲ ਇਸ 'ਚ ਕੰਮ ਕਰ ਰਹੇ 41 ਮਜ਼ਦੂਰ ਫਸ ਗਏ ਸਨ ਅਤੇ ਉਨ੍ਹਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ 'ਚ ਵਾਰ-ਵਾਰ ਰੁਕਾਵਟਾਂ ਆ ਰਹੀਆਂ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਫਸੇ ਮਜ਼ਦੂਰਾਂ ਨੂੰ ਸੁਰੰਗ ਤੋਂ ਬਾਹਰ ਕੱਢਣ ਦੀ ਪਹਿਲੀ ਯੋਜਨਾ 'ਚ ਆਗਰ ਮਸ਼ੀਨ ਦੇ ਫਸੇ ਹਿੱਸੇ ਨੂੰ ਕੱਟ ਕੇ ਕੱਢਿਆ ਜਾਵੇਗਾ। ਜਿਸ ਤੋਂ ਬਾਅਦ ਮਜ਼ਦੂਰ ਛੋਟੇ ਉਪਕਰਣਾਂ ਰਾਹੀਂ ਹੱਥਾਂ ਨਾਲ ਖੋਦਾਈ ਕਰ ਕੇ ਮਲਬਾ ਕੱਢਣਗੇ। ਉਨ੍ਹਾਂ ਦੱਸਿਆ ਕਿ ਦੂਜੀ ਯੋਜਨਾ 'ਚ ਸੁਰੰਗ ਦੇ ਉੱਪਰੀ ਖੇਤਰ 'ਚ 82 ਮੀਟਰ ਦੀ ਵਰਟੀਕਲ ਖੋਦਾਈ ਕੀਤੀ ਜਾਵੇਗੀ ਅਤੇ ਇਸ ਲਈ ਮਸ਼ੀਨ ਦਾ ਪਲੇਟਫਾਰਮ ਤਿਆਰ ਕਰ ਲਿਆ ਗਿਆ ਹੈ ਅਤੇ ਮਸ਼ੀਨ ਦੇ ਇਕ ਹਿੱਸੇ ਨੂੰ ਉੱਥੇ ਪਹੁੰਚਾ ਵੀ ਦਿੱਤਾ ਗਿਆ ਹੈ। ਉਨ੍ਹਾਂ ਅਨੁਸਾਰ ਇਸ ਯੋਜਨਾ 'ਤੇ ਐਤਵਾਰ ਨੂੰ ਕੰਮ ਸ਼ੁਰੂ ਹੋ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੀਜੀ ਯੋਜਨਾ ਦੇ ਅਧੀਨ ਸੁਰੰਗ ਦੇ ਬੜਕੋਟ ਛੋਰ ਵੱਲ ਖੋਦਾਈ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਇਹ ਕਰੀਬ 500 ਮੀਟਰ ਦਾ ਹਿੱਸਾ ਹੈ ਅਤੇ ਇਸ ਮੁਹਿੰਮ 'ਚ ਵੀ 12 ਤੋਂ 13 ਦਿਨ ਲੱਗਣ ਦਾ ਅਨੁਮਾਨ ਹੈ। 

ਉਨ੍ਹਾਂ ਦੱਸਿਆ ਕਿ ਚੌਥੀ ਯੋਜਨਾ 'ਚ ਸੁਰੰਗ ਦੇ ਦੋਵੇਂ ਕਿਨਾਰਿਆਂ 'ਤੇ ਸਮਾਨ ਡ੍ਰਿਲਿੰਗ ਕੀਤੀ ਜਾਵੇਗੀ ਅਤੇ ਇਸ ਦਾ ਸਰਵੇਖਣ ਹੋ ਚੁੱਕਿਆ ਹੈ ਅਤੇ ਐਤਵਾਰ ਨੂੰ ਇਸ ਯੋਜਨਾ 'ਤੇ ਵੀ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡ੍ਰਿਲਿੰਗ ਦੌਰਾਨ ਅਮਰੀਕੀ ਆਗਰ ਮਸ਼ੀਨ ਟੁੱਟ ਗਈ ਅਤੇ ਉਸ ਦਾ 45 ਮੀਟਰ ਹਿੱਸਾ 800 ਮਿਲੀਮੀਟਰ ਪਾਈਪ ਅੰਦਰ ਫਸ ਗਿਆ। ਉਨ੍ਹਾਂ ਦੱਸਿਆ ਕਿ ਬਚਾਅ ਦਲਾਂ ਨੇ 20 ਮੀਟਰ ਹਿੱਸਾ ਤਾਂ ਗੈਸ ਕਟਰ ਨਾਲ ਕੱਟ ਕੇ ਬਾਹਰ ਕੱਢ ਲਿਆ ਪਰ ਬਚੇ ਹੋਏ 25 ਮੀਟਰ ਹਿੱਸੇ ਨੂੰ ਕੱਟਣ ਲਈ ਹੈਦਰਾਬਾਦ ਤੋਂ ਪਲਾਜਮਾ ਕਟਰ ਮੰਗਿਆ ਗਿਆ ਹੈ। ਇਸ ਮੁਹਿੰਮ ਦੇ ਪੂਰਾ ਹੋਣ 'ਚ ਲੱਗਣ ਵਾਲਾ ਸਮਾਂ ਵਧ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha