ਪੱਤਰਕਾਰ ਅਤੇ ਜਵਾਨ ਦੀ ਹੱਤਿਆ ਨਾਲ ਮਾਹੌਲ ਖਰਾਬ, ਘਾਟੀ ''ਚ ਜਾਰੀ ਰਹਿ ਸਕਦਾ ਸੀਜਫਾਇਰ

06/16/2018 10:50:18 AM

ਸ਼੍ਰੀਨਗਰ— ਰਮਜ਼ਾਨ ਜੰਗਬੰਦੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਿਚਕਾਰ ਸ਼ੁੱਕਰਵਾਰ ਨੂੰ ਖਾਸ ਬੈਠਕ ਹੋਈ ਹੈ। ਜੰਮੂ ਅਤੇ ਕਸ਼ਮੀਰ 'ਚ ਅੱਤਵਾਦੀਆਂ ਦੇ ਖਿਲਾਫ ਅਪਰੇਸ਼ਨ ਨੂੰ ਅੱਗੇ ਵੀ ਮੁਲਤਵੀ ਰੱਖਿਆ ਗਿਆ ਹੈ। ਤਮਾਮ ਪਹਿਲੂਆਂ 'ਤੇ ਗੱਲ ਹੋਈ ਹੈ। ਫਿਲਹਾਲ ਸੰਕੇਤ ਮਿਲ ਰਹੇ ਹਨ ਕਿ ਸੀਨੀਅਰ ਪੱਤਰਕਾਰ ਸੁਜਾਤ ਬੁਖਾਰੀ ਅਤੇ ਫੌਜ ਦੇ ਜਵਾਨ ਔਰੰਗਜੇਬ ਦੀ ਹੱਤਿਆ ਦਾ ਸਰਕਾਰ ਦੇ ਫੈਸਲੇ 'ਤੇ ਕੋਈ ਅਸਰ ਨਹੀਂ ਹੋਵੇਗਾ।
ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਹੱਤਿਆ ਅਤੇ ਅੱਤਵਾਦੀ ਹਿੰਸਾ 'ਚ ਵਾਧੇ ਨਾਲ ਮਾਹੌਲ ਨਿਸ਼ਚਿਤ ਰੂਪ 'ਚ ਖਰਾਬ ਹੋਇਆ ਹੈ। ਹਾਲਾਂਕਿ ਅਪਰੇਸ਼ਨ ਨੂੰ ਅੱਗੇ ਵੀ ਮੁਲਤਵੀ ਰੱਖਣ ਦੇ ਫੈਸਲਾ ਕਈ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਲਿਆ ਜਾਵੇਗਾ, ਜਿਸ 'ਚ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਦਾ ਮੁੱਦਾ ਵੀ ਸ਼ਾਮਲ ਹੈ।
ਭਾਜਪਾ ਦਾ ਸਖ਼ਤ ਵਰਤਾਓ
ਹਿੰਸਾ 'ਚ ਹੋਏ ਵਾਧੇ ਤੋਂ ਅਜਿਹਾ ਲੱਗਦਾ ਹੈ ਕਿ ਭਾਜਪਾ ਦੇ ਅੰਦਰ ਉਨ੍ਹਾਂ ਲੋਕਾਂ ਦਾ ਰੁਖ ਹੋਰ ਵੀ ਸਖ਼ਤ ਹੋ ਗਿਆ ਹੈ, ਜੋ ਈਦ ਤੋਂ ਬਾਅਦ ਅਪਰੇਸ਼ਨ ਫਿਰ ਤੋਂ ਸ਼ੁਰੂ ਕਰਨ ਲਈ ਲਗਾਤਾਰ ਦਬਾਅ ਬਣਾ ਰਹੇ ਹਨ। ਜੰਮੂ ਅਤੇ ਕਸ਼ਮੀਰ ਦੇ ਉਪ-ਮੁੱਖ ਮੰਤਰੀ ਕਵਿੰਦਰ ਗੁਪਤਾ ਦੇ ਬਿਆਨ 'ਚ ਵੀ ਇਹ ਸਾਫ ਝਲਕਦਾ ਹੈ, ਜਿਨ੍ਹਾਂ ਨੇ ਆਪਣੇ ਬਿਆਨ 'ਚ ਕਿਹਾ ਕਿ ਤਿਉਹਾਰ ਦੇ ਨਾਲ ਹੀ ਆਪਰੇਸ਼ਨ ਨੂੰ ਮੁਲਤਵੀ ਰੱਖਣ ਦਾ ਆਦੇਸ਼ ਵੀ ਖਤਮ ਹੋ ਜਾਵੇਗਾ।