ਸਪੇਸ਼ਲ ਟਰੇਨਾਂ ਤੋਂ ਬਾਅਦ ਦੇਸ਼ਭਰ ''ਚ ਮੇਲ ਅਤੇ ਐਕਸਪ੍ਰੈਸ ਟਰੇਨਾਂ ਵੀ ਚਲਾਉਣ ਦੀ ਤਿਆਰੀ

05/13/2020 10:54:06 PM

ਨਵੀਂ ਦਿੱਲੀ - ਗਰੀਬ ਮਜ਼ਦੂਰਾਂ ਲਈ ਸ਼ਰਮਿਕ ਸਪੈਸ਼ਲ ਅਤੇ ਅਮੀਰਾਂ ਲਈ ਰਾਜਧਾਨੀ ਸਪੈਸ਼ਲ ਟਰੇਨ ਚਲਾਉਣ ਤੋਂ ਬਾਅਦ ਹੁਣ ਮੱਧ ਵਰਗ ਲਈ ਵੀ ਰੇਲਵੇ ਦੇਸ਼ਭਰ 'ਚ ਮੇਲ ਐਕਸਪ੍ਰੇਸ ਸਪੇਸ਼ਲ ਟਰੇਨਾਂ ਚਲਾਉਣ ਦੀ ਤਿਆਰੀ 'ਚ ਹੈ। ਰੇਲ ਮੰਤਰਾਲਾ ਨੇ ਇਸ ਦੇ ਲਈ ਬੁੱਧਵਾਰ ਨੂੰ ਬਕਾਇਦਾ ਇੱਕ ਸਰਕੂਲਰ ਜਾਰੀ ਕਰ ਦਿੱਤਾ ਹੈ। ਇਨ੍ਹਾਂ ਗੱਡੀਆਂ 'ਚ ਵੇਟਿੰਗ ਟਿਕਟ ਵੀ ਕੱਟਿਆ ਜਾਵੇਗਾ ਪਰ ਤਤਕਾਲ ਜਾਂ ਪ੍ਰੀਮਿਅਮ ਤਤਕਾਲ ਟਿਕਟ ਨਹੀਂ ਹੋਵੇਗਾ। ਇਹ ਟਰੇਨਾਂ ਅਗਲੀ 22 ਮਈ ਤੋਂ ਚੱਲਣਗੀ। ਇਨ੍ਹਾਂ ਟਰੇਨਾਂ ਰਾਹੀਂ ਯਾਤਰਾ ਲਈ ਟਿਕਟ ਬੁਕਿੰਗ 15 ਮਈ ਤੋਂ ਸ਼ੁਰੂ ਹੋਵੇਗੀ। ਇਨ੍ਹਾਂ 'ਚ ਆਈ.ਆਰ.ਸੀ.ਟੀ.ਸੀ. ਦੀ ਵੈਬਸਾਈਟ ਦੇ ਜ਼ਰੀਏ ਹੀ ਬੁਕਿੰਗ ਹੋਵੇਗੀ।

ਰੇਲ ਮੰਤਰਾਲਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਦੀ ਸ਼ਰਮਿਕ ਅਤੇ ਰਾਜਧਾਨੀ ਸਪੇਸ਼ਲ ਦੀ ਤਰਜ 'ਤੇ ਹੁਣ ਮੇਲ ਐਕਸਪ੍ਰੇਸ ਸਪੇਸ਼ਲ ਟਰੇਨ ਵੀ ਚਲਾਈ ਜਾਵੇਗੀ। ਇਨ੍ਹਾਂ 'ਚ ਸ਼ਤਾਬਦੀ ਸਪੈਸ਼ਲ ਅਤੇ ਇੰਟਰ ਸਿਟੀ ਸਪੈਸ਼ਲ ਵੀ ਸ਼ਾਮਲ ਹੋ ਸਕਦੀ ਹੈ। ਇਨ੍ਹਾਂ ਗੱਡੀਆਂ 'ਚ ਤਤਕਾਲ ਅਤੇ ਪ੍ਰੀਮਿਅਮ ਤਤਕਾਲ ਟਿਕਟ ਦੀ ਵਿਵਸਥਾ ਨਹੀਂ ਹੋਵੇਗੀ, ਪਰ ਵੇਟਿੰਗ ਲਿਸਟ ਬਣਾਈ ਜਾਵੇਗੀ। ਹਾਲਾਂਕਿ ਇਨ੍ਹਾਂ 'ਚ ਆਰ.ਏ.ਸੀ. ਦੀ ਟਿਕਟ ਨਹੀਂ ਕੱਟੀ ਜਾਵੇਗੀ। ਧਿਆਨ ਰਹੇ ਕਿ ਸ਼ਰਮਿਕ ਅਤੇ ਰਾਜਧਾਨੀ ਸਪੈਸ਼ਲ 'ਚ ਸਿਰਫ ਕੰਫਰਮ ਟਿਕਟਾਂ ਦੀ ਹੀ ਬੁਕਿੰਗ ਹੋ ਰਹੀ ਹੈ।

ਰੇਲ ਅਧਿਕਾਰੀ ਵਲੋਂ ਮਿਲੀ ਜਾਣਕਾਰੀ ਮੁਤਾਬਕ, ਮੇਲ ਐਕਸਪ੍ਰੇਸ ਸਪੇਸ਼ਲ ਟਰੇਨ 'ਚ ਫਰਸਟ ਏ.ਸੀ. ਜਾਂ ਐਗਜ਼ੀਕਿਊਟਿਵ ਕਲਾਸ ਦੇ ਵੇਟਿੰਗ 'ਚ 20 ਟਿਕਟਾਂ ਕੱਟੀਆ ਜਾਣਗੀਆਂ ਜਦੋਂ ਕਿ ਏ.ਸੀ. 2 ਕਲਾਸ 'ਚ 50 ਸੀਟਾਂ ਅਤੇ ਏ.ਸੀ. 3 ਕਲਾਸ 'ਚ 100 ਸੀਟਾਂ ਵੇਟਿੰਗ ਲਿਸਟ 'ਚ ਹੋਣਗੀਆਂ। ਸਲੀਪਰ ਕਲਾਸ 'ਚ ਵੇਟਿੰਗ ਲਿਸਟ 'ਚ 200 ਟਿਕਟਾਂ ਕੱਟੀਆਂ ਜਾਣਗੀਆਂ। ਟਿੱਕਟਾਂ ਦੀ ਬੁਕਿੰਗ ਅਗਲੀ 15 ਮਈ ਤੋਂ ਸ਼ੁਰੂ ਹੋ ਜਾਵੇਗੀ ਜਦੋਂ ਕਿ ਟਰੇਨਾਂ 22 ਮਈ ਤੋਂ ਚੱਲਣਗੀਆਂ।  ਕਿਹੜੇ ਰੂਟ 'ਤੇ ਟਰੇਨਾਂ ਚੱਲਣਗੀਆਂ ਇਸ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।

Inder Prajapati

This news is Content Editor Inder Prajapati