ਹਿਮਾਚਲ ਦੇ ਬਾਅਦ ਪੰਜਾਬ ਦੀਆਂ ਜੇਲਾਂ ’ਚ ਗੂੰਜੇਗਾ ਜੇਲ ਰੇਡੀਓ

09/21/2019 1:31:35 AM

ਸ਼ਿਮਲਾ (ਰਾਕਟਾ) – ਹਿਮਾਚਲ ਦੇ ਬਾਅਦ ਦੇਸ਼ ਦੀਆਂ ਹੋਰ ਜੇਲਾਂ ਵਿਚ ਵੀ ਸਜ਼ਾਯਾਫਤਾ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਆਪਣਾ ਜੇਲ ਰੇਡੀਓ ਮਿਲ ਸਕਦਾ ਹੈ। ਗੁਆਂਢੀ ਸੂਬਾ ਪੰਜਾਬ ਜਲਦ ਹੀ ਆਪਣੀਆਂ ਕੁਝ ਜੇਲਾਂ ਵਿਚ ਇਸ ਦੀ ਸ਼ੁਰੂਆਤ ਕਰ ਸਕਦਾ ਹੈ। ਸੂਬੇ ਦੀਆਂ 2 ਸੈਂਟਰਲ ਜੇਲਾਂ ਨਾਹਨ ਅਤੇ ਕੰਡਾ ਵਿਚ ਜੇਲ ਰੇਡੀਓ ਚੱਲ ਰਿਹਾ ਹੈ, ਜਿਸ ਦੀ ਹੋਰਨਾਂ ਸੂਬਿਆਂ ਨੇ ਵੀ ਸ਼ਲਾਘਾ ਕੀਤੀ ਹੈ। ਸੂਬੇ ਦੀਆਂ ਦੋਵਾਂ ਜੇਲਾਂ ਵਿਚ ਇਸ ਰੇਡੀਓ ਦੇ ਪ੍ਰੋਗਰਾਮਾਂ ਨੂੰ ਬਣਾਉਣ ਤੋਂ ਲੈ ਕੇ ਉਨ੍ਹਾਂ ਦੇ ਸੰਚਾਲਨ ਦੀ ਪੂਰੀ ਜ਼ਿੰਮੇਵਾਰੀ ਜੇਲ ਦੇ ਹੀ ਕੈਦੀ ਸੰਭਾਲ ਰਹੇ ਹਨ।

ਪ੍ਰੋਗਰਾਮ ਪੇਸ਼ ਕਰਨ ਲਈ ਪ੍ਰੋਫੈਸ਼ਨਲ ਰੇਡੀਓ ਜਾਕੀ ਤੋਂ ਦੋਵਾਂ ਜੇਲਾਂ ਦੇ 2-2 ਕੈਦੀਆਂ ਨੂੰ ਰੇਡੀਓ ਜਾਕੀ ਦੀ ਟਰੇਨਿੰਗ ਦਿੱਤੀ ਗਈ ਹੈ। ਜੇਲਾਂ ਵਿਚ ਕੈਦੀਆਂ ਲਈ ਕਈ ਫਰਮਾਇਸ਼ੀ ਗੀਤ ਵੀ ਪੇਸ਼ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਕੈਦੀਆਂ ਦੇ ਆਪਣੇ ਲਿਖੇ ਅਤੇ ਰਿਕਾਰਡ ਕੀਤੇ ਗਏ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਹਨ। ਰੇਡੀਓ ਦੇ ਰਿਸਪਾਂਸ ਨੂੰ ਦੇਖ ਸੂਬੇ ਦੀਆਂ ਹੋਰਨਾਂ ਜੇਲਾਂ ਵਿਚ ਵੀ ਇਸ ਦੀ ਸ਼ੁਰੂਆਤ ਕੀਤੇ ਜਾਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸ਼ਿਮਲਾ ਵਿਚ ਆਯੋਜਿਤ ਦੋ ਦਿਨਾ ਸੰਮੇਲਨ ਵਿਚ ਕਈ ਸੂਬਿਆਂ ਦੇ ਜੇਲ ਅਧਿਕਾਰੀਆਂ ਨੇ ਸੂਬਾ ਜੇਲ ਵਿਭਾਗ ਦੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਇਸ ਦਿਸ਼ਾ ਵਿਚ ਜਲਦ ਹੀ ਅਸਰਦਾਇਕ ਕਦਮ ਚੁੱਕਣ ਦੀ ਗੱਲ ਕਹੀ ਹੈ।

Inder Prajapati

This news is Content Editor Inder Prajapati