ਮਿਡ ਡੇ ਮੀਲ ਖਾਣ ਤੋਂ ਬਾਅਦ 13 ਬੱਚੇ ਹਸਪਤਾਲ ''ਚ ਦਾਖਲ

07/25/2018 12:08:59 AM

ਨਵੀਂ ਦਿੱਲੀ— ਦਵਾਰਕਾ ਦੇ ਉੱਤਮ ਨਗਰ ਇਲਾਕੇ 'ਚ ਇਕ ਆਂਗਨਵਾੜੀ ਕੇਂਦਰ 'ਚ ਮਿਡ ਡੇ ਮੀਲ ਖਾਣ ਤੋਂ ਬਾਅਦ ਉਲਟੀ ਤੇ ਘਬਰਾਹਟ ਹੋਣ ਦੀ ਸ਼ਿਕਾਇਤ ਤੋਂ ਬਾਅਦ ਕਰੀਬ 13 ਬੱਚਿਆਂ ਤੇ ਇਕ ਕਰਮਚਾਰੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਂਗਨਵਾੜੀ ਕੇਂਦਰ 'ਚ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਚਾਵਲ ਤੇ ਛੋਲਿਆਂ ਦੀ ਸਬਜੀ ਦਿੱਤੀ ਗਈ ਸੀ। ਉੱਤਮ ਨਗਰ ਦੇ ਦੀਪਕ ਵਿਹਾਰ ਸਥਿਤ ਇਕ ਸਮੂਹ ਨੇ ਭੋਜਨ ਦੀ ਸਪਲਾਈ ਕੀਤੀ ਸੀ।
ਹਾਲਾਂਕਿ ਉਨ੍ਹਾਂ ਦੱਸਿਆ ਕਿ ਖਾਣਾ ਖਾਣ ਵਾਲੀਆਂ ਗਰਭਵਤੀ ਔਰਤਾਂ ਨੇ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਬੱਚੇ ਢੇਡ ਸਾਲ ਤੋਂ 7 ਸਾਲ ਦੀ ਉਮਰ ਦੇ ਹਨ। ਬੀਮਾਰ ਕਰਮਚਾਰੀਆਂ ਦੀ ਪਛਾਣ 45 ਸਾਲ ਰਮਾ ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਵਾਰਕਾ ਦੇ ਉੱਤਮ ਨਗਰ 'ਚ ਹਸਤਸਾਲ ਵਿਹਾਰ ਦੀ ਰਹਿਣ ਵਾਲੀ ਅਨੀਤਾ (47) ਪਿਛਲੇ 11 ਸਾਲ ਤੋਂ ਆਂਗਨਵਾੜੀ ਕੇਂਦਰ ਚਲਾ ਰਹੀ ਹੈ। ਕੇਂਦਰ 'ਚ 46 ਬੱਚੇ ਤੇ 13 ਗਰਭਵਤੀ ਔਰਤਾਂ ਹਨ। ਪੁਲਸ ਨੇ ਦੱਸਿਆ ਕਿ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।


Related News