ਆਖਿਰਕਾਰ ਚੀਨ ਨੇ ਮੰਨਿਆ ਕਿ ਪਾਕਿਸਤਾਨ ''ਚ ਹੈ ਅੱਤਵਾਦ

09/26/2017 6:00:03 AM

ਨਵੀਂ ਦਿੱਲੀ— ਚੀਨ ਨੇ ਸੰਯੁਕਤ ਰਾਸ਼ਟਰ 'ਚ ਸੁਸ਼ਮਾ ਸਵਰਾਜ ਦੇ ਭਾਸ਼ਣ ਨੂੰ ਹੰਕਾਰੀ ਦੱਸਿਆ ਪਰ ਇਹ ਵੀ ਮੰਨਿਆ ਕਿ ਪਾਕਿਸਤਾਨ 'ਚ ਅੱਤਵਾਦ ਹੈ। ਚੀਨ ਦੀ ਸਰਕਾਰੀ ਅਖਬਾਰ ਨੇ ਆਖਿਰਕਾਰ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਪਾਕਿਸਤਾਨ 'ਚ ਸੱਚ ਮੁੱਚ ਅੱਤਵਾਦ ਹੈ ਪਰ ਕੀ ਅੱਤਵਾਦ ਦਾ ਸਮਰਥਨ ਰਾਸ਼ਟਰੀ ਨੀਤੀ ਹੈ? ਭਲਾ ਅੱਤਵਾਦ ਦੇ ਨਿਰਯਾਤ ਕਰਨ ਨਾਲ ਪਾਕਿਸਤਾਨ ਨੂੰ ਕੀ ਲਾਭ ਮਿਲੇਗਾ?
ਵਿਦੇਸ਼ ਮੰਤਰੀ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਕੁਝ ਹੀ ਘੰਟਿਆਂ ਦੇ ਫਰਕ ਨਾਲ ਆਜ਼ਾਦ ਹੋਏ ਸੀ। ਫਿਰ ਕਿਊਂ ਭਾਰਤ ਦੀ ਪਛਾਣ ਸੂਚਨਾ ਤਕਨੀਕੀ ਦੇ ਖੇਤਰ 'ਚ ਇਕ ਮਹਾਸ਼ਕਤੀ ਦੀ ਹੈ, ਜਦਕਿ ਪਾਕਿਸਤਾਨ ਵਿਸ਼ਵ ਭਰ 'ਚ ਅੱਤਵਾਦ ਦੀ ਫੈਕਟਰੀ ਦੇ ਰੂਪ 'ਚ ਬਦਨਾਮ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਵਿਦਵਾਨ, ਡਾਕਟਰ, ਇੰਜੀਨੀਅਰ ਪੈਦਾ ਕਰਦਾ ਹੈ ਅਤੇ ਪਾਕਿਸਤਾਨ ਅੱਤਵਾਦੀ।