ਵਿਆਹ ਦੇ 3 ਮਹੀਨੇ ਬਾਅਦ ਫੌਜੀ ਦੇ ਇਸ ਖੌਫਨਾਕ ਕਦਮ ਨਾਲ ਸਹਿਮ ਗਿਆ ਪੂਰਾ ਪਰਿਵਾਰ (ਤਸਵੀਰਾਂ)

08/19/2017 6:00:34 PM

ਜਾਂਜਗੀਰ— ਪਾਮਗੜ੍ਹ ਥਾਣਾ ਇਲਾਕੇ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਵਿਆਹ ਦੇ 3 ਮਹੀਨੇ ਬਾਅਦ ਇਕ ਫੌਜੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਖੁਦ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਜਾਂਜਗੀਰ ਦੀ ਰਹਿਣ ਵਾਲੀ ਨਿਕਿਤਾ ਸਿੰਘ ਦਾ ਵਿਆਹ ਪਿੰਡ ਕੋੜਾਭਾਟ ਦੇ ਰਹਿਣ ਵਾਲੇ ਆਕਾਸ਼ ਸਿੰਘ ਤੋਂ 7 ਮਈ 2017 ਨੂੰ ਹੋਇਆ ਸੀ। ਆਕਾਸ਼ ਥਲ ਸੈਨਾ 'ਚ ਗਨਰ ਸੀ, ਜੋ ਰੱਖੜੀ ਦੀ ਛੁੱਟੀ 'ਤੇ ਘਰ ਆਇਆ ਸੀ। ਬੀਤੀ ਰਾਤ ਦੋਹਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਵੇਂ ਬੈੱਡਰੂਮ 'ਚ ਸੌਣ ਚੱਲੇ ਗਏ। ਦੇਰ ਰਾਤ ਆਕਾਸ਼ ਨੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ, ਜਦੋਂ ਕਿ ਖੁਦ ਟਰੇਨ ਦੇ ਹੇਠਾਂ ਆ ਕੇ ਆਪਣੀ ਜਾਨ ਦੇ ਦਿੱਤੀ। ਸਵੇਰੇ ਟਰੈਕ 'ਤੇ ਲਾਸ਼ ਦੇਖ ਲੋਕਾਂ ਨੇ ਜੀ.ਆਰ.ਪੀ. ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਦੂਜੇ ਪਾਸੇ ਘਰ ਦੇ ਬੈੱਡਰੂਮ 'ਚ ਨੂੰਹ ਨੂੰ ਮ੍ਰਿਤ ਦੇਖ ਪਰਿਵਾਰ ਵਾਲਿਆਂ ਨੇ ਚੀਕਣਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਦੇ ਮੌਕੇ 'ਤੇ ਪੁੱਜੀ ਪੁਲਸ ਨੇ ਪਤੀ ਆਕਾਸ਼ ਦੀ ਤਲਾਸ਼ ਸ਼ੁਰੂ ਕੀਤੀ। ਜਾਂਚ 'ਚ ਪਤਾ ਲੱਗਾ ਕਿ ਆਕਾਸ਼ ਨੇ ਵੀ ਖੁਦਕੁਸ਼ੀ ਕੀਤੀ ਹੈ, ਜਿਸ ਦੀ ਲਾਸ਼ ਅਕਲਤਰਾ ਰੇਲਵੇ ਸਟੇਸ਼ਨ ਤੋਂ ਬਰਾਮਦ ਹੋਈ। ਉੱਥੇ ਹੀ ਹਾਦਸੇ ਵਾਲੀ ਜਗ੍ਹਾ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਲਿਖਿਆ,''ਅਸੀਂ ਦੋਹਾਂ ਨੇ ਇਹ ਕਦਮ ਆਪਣੇ ਪੂਰੇ ਹੋਸ਼ ਨਾਲ ਚੁੱਕਿਆ ਹੈ। ਪਹਿਲਾਂ ਮੈਂ ਨਿਕੀਤਾ ਦਾ ਗਲਾ ਘੁੱਟਿਆ, ਫਿਰ ਖੁਦ ਰੇਲਵੇ ਸਟੇਸ਼ਨ ਜਾ ਕੇ ਖੁਦਕੁਸ਼ੀ ਕਰਾਂਗਾ। ਇਹ ਸਾਡੀ ਮਜ਼ਬੂਰੀ ਸੀ ਕਿ ਮੈਂ ਫੌਜ 'ਚ ਸੀ ਅਤੇ ਸਿਰਫ 2-3 ਮਹੀਨੇ ਲਈ ਹੀ ਘਰ ਆਉਂਦਾ ਸੀ।'' ਉੱਥੇ ਹੀ ਮ੍ਰਿਤਕਾ ਦੇ ਚਾਚੇ ਦਾ ਕਹਿਣਾ ਹੈ ਕਿ ਸਾਡੀ ਭਤੀਜੀ ਅਜਿਹਾ ਕਦਮ ਨਹੀਂ ਚੁੱਕ ਸਕਦੀ ਹੈ ਅਤੇ ਇਹ ਸਾਫ਼ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਪੁਲਸ ਨੂੰ ਮਾਮਲੇ ਦੀ ਕਾਰਵਾਈ ਕਰਨ ਦੀ ਗੁਹਾਰ ਲਾਈ ਹੈ।