15 ਸਾਲ ਬਾਅਦ ਝਾਰਖੰਡ ''ਚ ਚੁਣੀ ਗਈ ਮਹਿਲਾ ਸੰਸਦ ਮੈਂਬਰ

05/24/2019 12:01:01 AM

ਰਾਂਚੀ — ਝਾਰਖੰਡ ਨੇ 15 ਸਾਲ ਬਾਅਦ ਦੋ ਮਹਿਲਾ ਸੰਸਦ ਮੈਂਬਰ ਨੂੰ ਚੁਣਿਆ ਹੈ। ਦੋਹਾਂ ਮਹਿਲਾਵਾਂ ਨੇ ਝਾਰਖੰਡ ਦੀ ਰਾਜਨੀਤੀ ਦੇ ਦਿੱਗਜਾਂ ਨੂੰ ਹਰਾਇਆ ਹੈ। ਭਾਰਤੀ ਜਨਤਾ ਪਾਰਟੀ ਦੀ ਅੰਨਪੂਰਣਾ ਦੇਵੀ ਨੇ ਸਾਬਕਾ ਮੁੱਖ ਮੰਤਰੀ ਤੇ ਜੇਵੀਐੱਮ-ਪੀ ਦੇ ਪ੍ਰਧਾਨ ਬਾਬੂਲਾਲ ਮਰਾਂਡੀ ਨੂੰ ਹਰਾਇਆ ਤਾਂ ਉਥੇ ਹੀ ਕਾਂਗਰਸ ਉਮੀਦਵਾਰ ਗੀਤਾ ਕੋੜਾ ਨੇ ਭਾਜਪਾ ਸੂਬਾ ਪ੍ਰਮੁੱਖ ਲਕਸ਼ਮਣ ਗਿਲੁਵਾ ਨੂੰ ਹਰਾਇਆ। ਅੰਨਪੂਰਣਾ ਦੇਵੀ ਨੇ ਮਰਾਂਡੀ ਨੂੰ 4,47,099 ਵੋਟਾਂ ਦੇ ਫਰਕ ਨਾਲ ਹਰਾ ਕੇ ਕੋਡਰਮਾ ਸੀਟ ਜਿੱਤੀ। ਕੁਲ 12,08,254 ਵੋਟਾਂ 'ਚੋਂ ਅੰਨਪੂਰਣਾ ਨੇ 7,51,996 ਵੋਟ ਹਾਸਲ ਕੀਤੇ। ਮਰਾਂਡੀ 2,97,232 ਵੋਟ ਹਾਸਲ ਕਰਨ 'ਚ ਸਫਲ ਰਹੇ।
ਅੰਨਪੂਰਣਾ ਇਸ ਤੋਂ ਪਹਿਲਾਂ ਰਾਸ਼ਟੀ ਜਨਤਾ ਦਲ ਦੀ ਸੂਬਾ ਪ੍ਰਧਾਨ ਸੀ ਤੇ ਲੋਕ ਸਭਾ ਚੋਣ ਦੇ ਐਲਾਨ ਤੋਂ ਬਾਅਦ ਭਾਜਪਾ 'ਚ ਸ਼ਾਮਲ ਹੋਈ ਸੀ। ਕੁਲ 8,76,613 ਵੋਟਾਂ 'ਚੋਂ ਕੋੜਾ ਨੇ 4,30,900 ਵੋਟ ਹਾਸਲ ਕੀਤੇ। ਉਨ੍ਹਾਂ ਦੇ ਵਿਰੋਧੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੂੰ 3,58,055 ਵੋਟਾਂ ਮਿਲੀਆਂ। ਗੀਤਾ ਕੋੜਾ ਪਿਛਲੇ ਸਾਲ ਕਾਂਗਰਸ 'ਚ ਸ਼ਾਮਲ ਹੋਈ ਸੀ।