JNU ''ਚ ਪੜ੍ਹਨ ਵਾਲੇ ਅਫਗਾਨੀ ਵਿਦਿਆਰਥੀਆਂ ਨੇ ਭਾਰਤ ਸਰਕਾਰ ਤੋਂ ਕੀਤੀ ਵੀਜ਼ਾ ਵਧਾਉਣ ਦੀ ਮੰਗ

08/16/2021 11:35:22 PM

ਨਵੀਂ ਦਿੱਲੀ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿੱਚ ਅਫਗਾਨਿਸਤਾਨ ਦੇ ਕਰੀਬ 25  ਵਿਦਿਆਰਥੀ ਹੁਣ ਭਾਰਤ ਸਰਕਾਰ ਤੋਂ ਵੀਜ਼ਾ ਵਧਾਉਣ ਦੀ ਅਪੀਲ ਲਗਾ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਦਾ ਵੀਜ਼ਾ ਅਗਲੇ 2 ਮਹੀਨੇ ਵਿੱਚ ਖ਼ਤਮ ਹੋ ਜਾਵੇਗਾ ਅਤੇ ਅਜਿਹੇ ਵਿੱਚ ਤਾਜ਼ਾ ਅਫਗਾਨਿਸਤਾਨ ਦੇ ਹਾਲਾਤ ਦੀ ਵਜ੍ਹਾ ਨਾਲ ਇਹ ਵਾਪਸ ਜਾਣ ਨੂੰ ਤਿਆਰ ਨਹੀਂ ਹਨ। ਇਸ ਲਈ ਇਨ੍ਹਾਂ ਲੋਕਾਂ ਨੇ ਵੀਜ਼ਾ ਐਕਸਟੈਂਡ ਕਰਨ ਦੀ ਅਪੀਲ ਕੀਤੀ ਹੈ। ਉਥੇ ਹੀ, ਇਹ ਵਿਦਿਆਰਥੀ ਲਗਾਤਾਰ ਆਪਣੇ ਪਰਿਵਾਰ ਨਾਲ ਸੰਪਰਕ ਵਿੱਚ ਵੀ ਹਨ ਜੋ ਇਨ੍ਹਾਂ ਨੂੰ ਉੱਥੇ ਦੇ ਖ਼ਰਾਬ ਹੁੰਦੇ ਹਾਲਾਤ ਦੀ ਜਾਣਕਾਰੀ ਦੇ ਰਹੇ ਹਨ।

ਇਹ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ: 11 ਮਹੀਨੇ ਦੀ ਮਾਸੂਮ ਨਾਲ ਨਾਬਾਲਿਗ ਚਚੇਰੇ ਭਰਾ ਨੇ ਕੀਤਾ ਕੁਕਰਮ

ਅਫਗਾਨਿਸਤਾਨ ਦੇ ਹਾਲਾਤ ਨਾਲ ਭਾਰਤ ਵਿੱਚ ਪੜ੍ਹਾਈ ਕਰ ਰਹੇ ਅਫਗਾਨੀ ਵਿਦਿਆਰਥੀਆਂ ਦੀ ਚਿੰਤਾ ਵੱਧ ਗਈ ਹੈ। ਅਸਲ ਵਿੱਚ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਅਫਗਾਨਿਸਤਾਨ ਦੇ ਕਰੀਬ 25 ਵਿਦਿਆਰਥੀ ਹੁਣ ਭਾਰਤ ਸਰਕਾਰ ਨੂੰ ਅਪੀਲ ਕਰ ਰਹੇ ਹਨ। ਇਸ ਦਾ ਵੀਜ਼ਾ ਅਗਲੇ 2 ਮਹੀਨੇ ਵਿੱਚ ਖ਼ਤਮ ਹੋ ਜਾਵੇਗਾ, ਅਜਿਹੇ ਵਿੱਚ ਹੁਣ ਅਫਗਾਨਿਸਤਾਨ ਦੇ ਹਾਲਾਤ ਦੀ ਵਜ੍ਹਾ ਨਾਲ ਇਹ ਵਾਪਸ ਜਾਣ ਨੂੰ ਤਿਆਰ ਨਹੀਂ ਹਨ, ਇਸ ਲਈ ਇਨ੍ਹਾਂ ਲੋਕਾਂ ਨੇ ਵੀਜ਼ਾ ਐਕਸਟੈਂਡ ਕਰਨ ਦੀ ਅਪੀਲ ਭਾਰਤ ਸਰਕਾਰ ਨੂੰ ਕੀਤੀ ਹੈ।

ਕਾਬਲ ਦੇ ਰਹਿਣ ਵਾਲੇ ਕੁਰਬਾਨ ਨੇ ਮਾਸਟਰਸ ਆਫ ਕੰਪਿਊਟਰ ਐਪਲੀਕੇਸ਼ਨ (MCA) ਦੀ ਪੜ੍ਹਾਈ ਹਾਲ ਹੀ ਵਿੱਚ ਪੂਰੀ ਕੀਤੀ ਹੈ। ਅੱਗੇ ਦੀ ਪੜ੍ਹਾਈ ਲਈ ਵੀ ਉਹ ਤਿਆਰੀ ਕਰ ਰਹੇ ਹਨ। ਕੁਰਬਾਨ ਕਿਸੇ ਵੀ ਕੀਮਤ 'ਤੇ ਹੁਣ ਵਾਪਸ ਇਨ੍ਹਾਂ ਹਾਲਾਤਾਂ ਵਿੱਚ ਨਹੀਂ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਜੇ.ਐੱਨ.ਯੂ. ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖਿਆ ਹੈ ਕਿ ਅਫਗਾਨੀ ਵਿਦਿਆਰਥੀਆਂ ਦੇ ਵੀਜ਼ੇ ਦੀ ਮਿਆਦ ਨੂੰ ਵਧਾਇਆ ਜਾਵੇ।

ਇਹ ਵੀ ਪੜ੍ਹੋ - ਬੰਬਈ ਹਾਈ ਕੋਰਟ ਦੇ ਜੱਜ ਦਾਮਾ ਨਾਇਡੂ ਨੇ ਦਿੱਤਾ ਅਸਤੀਫਾ

ਕੁਰਬਾਨ ਵਰਗੇ ਇੱਥੇ ਕਰੀਬ 25 ਅਜਿਹੇ ਵਿਦਿਆਰਥੀ ਹਨ ਜੋ ਅਫਗਾਨਿਸਤਾਨ ਦੇ ਹਾਲਾਤ ਤੋਂ ਬੇਹੱਦ ਡਰੇ ਹੋਏ ਹਨ। ਉਥੇ ਹੀ, ਵਿਦਿਆਰਥੀ ਰਹਮੋਰ ਅਲੀ ਨੂੰ ਭਾਰਤ ਵਿੱਚ ਕਰੀਬ 3 ਸਾਲ ਹੋ ਗਏ ਹਨ। ਉਹ MBA ਦੇ ਵਿਦਿਆਰਥੀ ਹਨ। ਅਲੀ ਆਪਣੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਹ ਉੱਥੇ ਦੇ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ। ਅਲੀ ਕਹਿੰਦੇ ਹਨ ਕਿ ਸਾਨੂੰ ਫਿਕਰ ਆਪਣੇ ਪਰਿਵਾਰ ਦੀ ਤਾਂ ਹੈ ਹੀ ਨਾਲ ਹੀ ਇਹ ਡਰ ਵੀ ਸਤਾਅ ਰਿਹਾ ਹੈ ਕਿ ਜੇਕਰ ਵੀਜ਼ਾ ਦੀ ਮਿਆਦ ਨਹੀ ਵਧਾਈ ਗਈ ਤਾਂ ਅਫਗਾਨਿਸਤਾਨ ਵਾਪਸ ਜਾਣਾ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News