ਜਿਮਨਾਸਟ ਬ੍ਰਜੇਸ਼ ਦੀ ਮੌਤ ਦੇ ਬਾਰੇ ''ਚ ਓਲੰਪੀਅਨ ਦੀਪਾ ਦਾ ਸਾਹਸਿਕ ਜਵਾਬ

12/10/2016 12:52:20 PM

ਨਵੀਂ ਦਿੱਲੀ— ਨੌਜਵਾਨ ਜਿਮਨਾਸਟ ਬ੍ਰਜੇਸ਼ ਯਾਦਵ ਦੀ ਮੌਤ ਨਾਲ ਖੇਡ ਰਤਨ ਅਵਾਰਡੀ ਅਤੇ ਓਲੰਪੀਅਨ ਦੀਪਾ ਕਾਰਮਾਕਰ ਨੂੰ ਗਹਿਰਾ ਧੱਕਾ ਲੱਗਾ ਪਰ ਉਹ ਇਸ ਤੋਂ ਡਰੀ ਨਹੀਂ ਹੈ ਕਿਉਂਕੀ ਉਨ੍ਹਾਂ ਮੁਤਾਬਕ ਖੇਡਾਂ ''ਚ ਡਰ ਦੀ ਕੋਈ ਥਾਂ ਨਹੀਂ ਹੈ। ਜਿਮਨਾਸਟ ਬ੍ਰਜੇਸ਼ ਨੂੰ ਕੁਝ ਮਹੀਨੇ ਪਹਿਲਾਂ ਟਰੇਨਿੰਗ ਦੌਰਾਨ ਸੱਟ ਲੱਗੀ ਸੀ ਅਤੇ ਪਿਛਲੇ ਦਿਨੀ ਗੁੜਗਾਂਵ ਦੇ ਹਸਪਤਾਲ ''ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਬ੍ਰਜੇਸ਼ ਨੂੰ ਫਰੰਟ ਡਬਲ ਸਮਰਸਾਲਟ (ਦੋਹਰੀ ਕਲਾਬਾਜ਼ੀ) ਕਰਦੇ ਸਮੇਂ ਧੋਣ ''ਤੇ ਗੰਭੀਰ ਸੱਟ ਲੱਗੀ ਸੀ ਅਤੇ ਉਦੋਂ ਹੀ ਕੋਮਾ ''ਚ ਸਨ। 
ਇਸ ਬਾਰੇ ''ਚ ਪੁੱਛੇ ਜਾਣ ''ਤੇ ਦੀਪਾ ਨੇ ਕਿਹਾ, ਜੋ ਬ੍ਰਜੇਸ਼ ਨਾਲ ਹੋਇਆ ਉਹ ਕੱਲ ਮੇਰੇ ਨਾਲ ਵੀ ਹੋ ਸਕਦਾ ਹੈ। ਮੈਂ ਸਾਰਿਆਂ ਨੂੰ ਅਭਿਆਸ ਦੌਰਾਨ ਬਹੁਤ ਸਾਵਧਾਨੀ ਵਰਤਣ ਨੂੰ ਕਹਿੰਦੀ ਹਾਂ। ਇਸ ਤਰ੍ਹਾਂ ਦਾ ਅਭਿਆਸ ਹੁਨਰਮੰਦ ਕੋਚ ਦੀ ਅਗਵਾਈ ''ਚ ਹੀ ਕਰਨਾ ਚਾਹੀਦਾ ਹੈ। ਕਈ ਵਾਰ ਸਾਡੀ ਥੋੜੀ ਜਿਹੀ ਲਾਪਰਵਾਹੀ ਸਾਨੂੰ ਭਾਰੀ ਪੈ ਜਾਂਦੀ ਹੈ। ਮੈਨੂੰ ਬ੍ਰਜੇਸ਼ ਦੇ ਦੇਹਾਂਤ ਦਾ ਦੁੱਖ ਹੈ। ਦੀਪਾ ਨੇ ਬ੍ਰਜੇਸ਼ ਦੇ ਇਲਾਜ ਲਈ 50 ਹਜ਼ਾਰ ਰੁਪਏ ਵੀ ਦਿੱਤੇ ਸਨ। ਉਨ੍ਹਾਂ ਨੇ ਕਿਹਾ, ਰਿਓ ਓਲੰਪਿਕ ''ਚ ਫਰੈਂਚ ਜਿਮਨਾਸਟ ਸਮੀਰ ਸੈਦ ਨੂੰ ਗੰਭੀਰ ਸੱਟ ਲੱਗੀ ਸੀ। ਤ੍ਰਿਪੁਰਾ ''ਚ ਕੁਝ ਸਾਲ ਪਹਿਲਾਂ ਜਿਮਨਾਸਟ ''ਚ ਅਜੇ ਅਭਿਆਸ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ, ਉਹ ਉਦੋਂ ਤੋਂ ਹੀ ਪੂਰੀ ਤਰ੍ਹਾਂ ਨਾਲ ਪੈਰੇਲਾਈਜ਼ਡ (ਅਧਰੰਗੀ) ਹਨ।
ਸਾਡੇ ਸਾਰੇ ਖਿਡਾਰੀਆਂ ਦਾ ਬੀਮਾ: ਕੋਚ
ਦੀਪਾ ਦੇ ਕੋਚ ਦਰੋਣਾਚਾਰੀਆ ਅਵਾਰਡੀ ਬਿਸ਼ਵੇਸ਼ਵਰ ਨੰਦੀ ਨੇ ਕਿਹਾ ਕਿ ਹਰ ਖੇਡ ''ਚ ਖਤਰਾ ਹੁੰਦਾ ਹੈ ਅਤੇ ਖਿਡਾਰੀ ਨੂੰ ਆਪਣੇ ਡਰ ''ਤੇ ਕਾਬੂ ਪਾ ਕੇ ਜਿੱਤ ਦਰਜ ਕਰਨੀ ਹੁੰਦੀ ਹੈ। ਸਾਡੇ ਸਾਰੇ ਜਿਮਨਾਸਟ ਦਾ ਬੀਮਾ ਕੀਤਾ ਗਿਆ ਹੈ ਅਤੇ ਹਾਦਸੇ ਦੀ ਸਥਿਤੀ ''ਚ ਸਰਕਾਰ ਮਦਦ ਕਰਦੀ ਹੈ।