ਅਡਵਾਨੀ, ਸੁਸ਼ਮਾ ਤੇ ਦੇਵਗੌੜਾ ਸਮੇਤ ਕਈ ਦਿੱਗਜ਼ ਨੇਤਾ 17ਵੀਂ ਲੋਕ ਸਭਾ 'ਚ ਨਹੀਂ ਆਏ ਨਜ਼ਰ

06/17/2019 10:11:00 PM

ਨਵੀਂ ਦਿੱਲੀ - ਦਹਾਕਿਆਂ ਤੋਂ ਸੰਸਦ ਦੇ ਹੇਠਲੇ ਸਦਨ ਦੇ ਨਿਯਮਤ ਮੈਂਬਰ ਰਹੇ ਲਾਲ ਕ੍ਰਿਸ਼ਣ ਅਡਵਾਨੀ, ਐੱਚ. ਡੀ. ਦੇਵਗੌੜਾ ਅਤੇ ਸੁਸ਼ਮਾ ਸਵਰਾਜ ਸਮੇਤ ਕਈ ਸੀਨੀਅਰ ਨੇਤਾ ਚੋਣ ਨਾ ਲੱੜਣ ਜਾਂ ਹਾਰ ਜਾਣ ਕਾਰਨ ਸੋਮਵਾਰ ਨੂੰ 17ਵੀਂ ਲੋਕ ਸਭਾ ਸੈਸ਼ਨ 'ਚ ਨਹੀਂ ਦੇਖੇ ਗਏ। ਭਾਜਪਾ ਦੇ ਸੀਨੀਅਰ ਨੇਕਾ ਮੁਰਲੀ ਮਨੋਹਰ ਜੋਸ਼ੀ, ਸਾਬਕਾ ਲੋਕ ਸਭਾ ਮੈਂਬਰ ਸੁਮਿਤ੍ਰਾ ਮਹਾਜਨ, ਕਾਂਗਰਸ ਨੇਤਾ ਮਲਿੱਕਾਰਜੁਨ ਖੜਗੇ, ਐੱਮ ਵੀਰੱਪਾ ਮੋਇਲੀ ਅਤੇ ਜਿਯੋਤੀਰਾਦਿੱਤਿਆ ਸਿੰਧੀਆ ਜਿਹੇ ਚਰਚਿਤ ਚਹਿਰੇ ਇਸ ਵਾਰ ਨਜ਼ਰ ਨਹੀਂ ਆਏ।
ਭਾਜਪਾ ਦੇ 75 ਸਾਲ ਤੋਂ ਜ਼ਿਆਦਾ ਉਮਰ ਦੇ ਨੇਤਾਵਾਂ ਨੂੰ ਮੁਕਬਾਲੇ 'ਚ ਖੜ੍ਹਾ ਕਰਨ ਦੇ ਕਾਨੂੰਨ ਕਾਰਨ ਅਡਵਾਨੀ, ਜੋਸ਼ੀ ਅਤੇ ਮਹਾਜਨ ਇਸ ਵਾਰ ਚੋਣ ਮੈਦਾਨ 'ਚ ਨਹੀਂ ਉਤਰੇ ਜਦਕਿ ਸਵਰਾਜ ਨੇ ਖਰਾਬ ਸਿਹਤ ਕਾਰਨ ਚੋਣਾਂ 'ਚ ਖੜ੍ਹੀ ਨਹੀਂ ਹੋਈ। ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਅਤੇ ਕਾਂਗਰਸ ਦੇ ਨੇਤਾ ਖੜਗੇ ਅਤੇ ਸਿੰਧੀਆ ਲੋਕ ਸਭਾ ਚੋਣ ਹਾਰ ਗਏ ਸਨ। ਅੰਨਾਦ੍ਰਮੁਕ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਐੱਮ ਥੰਬੀਦੁਰਈ ਅਤੇ ਸ਼੍ਰੋਮਈ ਅਕਾਲੀ ਦਲ ਦੇ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਚੋਣਾਂ ਹਾਰ ਗਏ ਅਤੇ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵ੍ਹਾਣ ਨੂੰ ਚੋਣਾਂ 'ਚ ਹਾਰ ਦੀ ਸਾਹਮਣਾ ਕਰਨਾ ਲਿਆ।

Khushdeep Jassi

This news is Content Editor Khushdeep Jassi