ਰਾਸ਼ਨ ਕਾਰਡ 'ਚ ਘਰ ਬੈਠੇ ਜੋੜੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ, ਜਾਣੋ ਕੀ ਹੈ ਤਰੀਕਾ

06/27/2020 6:16:04 PM

ਨਵੀਂ ਦਿੱਲੀ — ਰਾਸ਼ਨ ਕਾਰਡ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਖ਼ਾਸਕਰ ਅਜਿਹੇ ਸਮੇਂ ਵਿਚ ਜਦੋਂ ਤਾਲਾਬੰਦੀ ਕਾਰਨ ਕੇਂਦਰ ਸਰਕਾਰ ਵੱਡੇ ਪੱਧਰ 'ਤੇ ਇਨ੍ਹਾਂ ਕਾਰਡਾਂ ਰਾਹੀਂ ਅਨਾਜ ਦੀ ਵੰਡ 'ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕਈ ਸਰਕਾਰੀ ਯੋਜਨਾਵਾਂ ਲਈ ਵੀ ਰਾਸ਼ਨ ਕਾਰਡ ਹੋਣਾ ਲਾਜ਼ਮੀ ਹੈ। ਅਜਿਹੀ ਸਥਿਤੀ ਵਿਚ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਮਹੱਤਵਪੂਰਣ ਦਸਤਾਵੇਜ਼ ਹਮੇਸ਼ਾਂ ਅਪਡੇਟ ਕੀਤੇ ਜਾਣ ਤਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਪ੍ਰਾਪਤ ਕੀਤਾ ਜਾ ਸਕੇ। ਹਾਲ ਹੀ ਵਿਚ ਕੇਂਦਰ ਸਰਕਾਰ ਨੇ 'ਵਨ ਨੇਸ਼ਨ ਵਨ ਰਾਸ਼ਨ ਕਾਰਡ' ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਕੋਈ ਵੀ ਰਾਸ਼ਨ ਕਾਰਡ ਧਾਰਕ ਦੇਸ਼ ਦੇ ਕਿਸੇ ਵੀ ਰਾਜ ਤੋਂ ਰਾਸ਼ਨ ਪ੍ਰਾਪਤ ਕਰ ਸਕੇਗਾ।

ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਕਿਸੇ ਪਰਿਵਾਰਕ ਮੈਂਬਰ ਦਾ ਨਾਮ ਰਾਸ਼ਨ ਕਾਰਡ ਵਿਚ ਦਰਜ ਹੋਣਾ ਰਹਿ ਗਿਆ ਹੈ, ਤਾਂ ਘਰ ਬੈਠੇ ਇਸ ਨੂੰ ਕਿਵੇਂ ਅਪਡੇਟ ਕੀਤਾ ਜਾਵੇ। ਰਾਸ਼ਨ ਕਾਰਡ ਆਨਲਾਈਨ ਜਾਂ ਆਫਲਾਈਨ ਦੋਹਾਂ ਜ਼ਰੀਏ ਅਪਡੇਟ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਮਚੀ ਹਾਹਾਕਾਰ, ਇਕ ਦਿਨ 'ਚ 26 ਰੁਪਏ ਵਧੀ ਪੈਟਰੋਲ ਦੀ ਕੀਮਤ

ਕਿਹੜੇ ਦਸਤਾਵੇਜ਼ਾਂ ਦੀ ਹੋਏਗੀ ਜ਼ਰੂਰਤ?

1. ਜੇਕਰ ਤੁਸੀਂ ਕਿਸੇ ਰਾਸ਼ਨ ਕਾਰਡ ਵਿਚ ਬੱਚੇ ਦਾ ਨਾਮ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਘਰ ਦੇ ਮੁਖੀ ਦੇ ਨਾਂ 'ਤੇ ਰਾਸ਼ਨ ਕਾਰਡ ਹੋਣਾ ਲਾਜ਼ਮੀ ਹੈ। ਇਸ ਦੀ ਫੋਟੋਕਾਪੀ ਅਤੇ ਅਸਲ ਕਾਪੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੱਚੇ ਦਾ ਜਨਮ ਸਰਟੀਫਿਕੇਟ, ਮਾਪਿਆਂ ਦਾ ਆਧਾਰ ਕਾਰਡ ਵੀ ਹੋਣਾ ਚਾਹੀਦਾ ਹੈ।

2. ਜੇ ਘਰ ਵਿਚ ਵਿਆਹ ਤੋਂ ਬਾਅਦ ਨੂੰਹ ਦਾ ਨਾਮ ਰਾਸ਼ਨ ਕਾਰਡ ਵਿਚ ਜੋੜਣਾ ਚਾਹੁੰਦੇ ਹੋ ਤਾਂ, ਇਸ ਲਈ ਤੁਹਾਡੇ ਕੋਲ ਇਕ ਨੂੰਹ ਦਾ ਆਧਾਰ ਕਾਰਡ, ਵਿਆਹ ਦਾ ਸਰਟੀਫਿਕੇਟ, ਪਤੀ ਦੇ ਰਾਸ਼ਨ ਕਾਰਡ ਦੀ ਫੋਟੋ ਕਾਪੀ ਅਤੇ ਅਸਲ ਕਾਪੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਾਪਿਆਂ ਦੇ ਘਰ ਜੋ ਰਾਸ਼ਨ ਕਾਰਡ ਸੀ, ਉਸ ਵਿਚੋਂ ਨਾਮ ਨੂੰ ਹਟਾਉਣ ਲਈ ਵੀ ਇਕ ਸਰਟੀਫਿਕੇਟ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੋਕਾ-ਕੋਲਾ ਦੇ ਹੁਣ ਅੰਤਰਰਾਸ਼ਟਰੀ ਮੰਚ 'ਤੇ ਨਹੀਂ ਵਿਖਾਈ ਦੇਣਗੇ ਵਿਗਿਆਪਨ, ਜਾਣੋ ਕਿਉਂ

ਇਸ ਤਰ੍ਹਾਂ ਆਨਲਾਈਨ ਕਰੋ ਅਪਡੇਟ

  • ਰਾਸ਼ਨ ਕਾਰਡ ਵਿਚ ਕਿਸੇ ਵੀ ਜਾਣਕਾਰੀ ਨੂੰ ਅਪਡੇਟ ਕਰਨ ਲਈ ਸਬੰਧਤ ਸੂਬੇ ਦੇ ਫੂਡ ਸਪਲਾਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਏਗਾ। ਪਹਿਲੀ ਵਾਰ ਤੁਹਾਨੂੰ ਇਸ ਵੈਬਸਾਈਟ ਤੇ ਇੱਕ ਲਾਗਇਨ ਆਈ.ਡੀ. ਬਣਾਉਣਾ ਹੋਏਗੀ ਜਿਹੜੀ ਕੁਝ ਮਿੰਟਾਂ ਦੇ ਪ੍ਰੋਸੈੱਸ ਤੋਂ ਬਾਅਦ ਹੀ ਪੂਰੀ ਹੋ ਜਾਵੇਗੀ।
  • ਲਾਗਇਨ ਤੋਂ ਬਾਅਦ ਤੁਹਾਡੇ ਕੋਲ ਇਸ ਵੈਬਸਾਈਟ ਦੇ ਹੋਮਪੇਜ 'ਤੇ ਨਵੇਂ ਮੈਂਬਰ ਦਾ ਨਾਮ ਸ਼ਾਮਲ ਕਰਨ ਦਾ ਵਿਕਲਪ ਹੋਵੇਗਾ। ਇਸ ਵਿਕਲਪ 'ਤੇ ਕਲਿੱਕ ਕਰਨ ਤੋਂ ਬਾਅਦ ਇਕ ਨਵਾਂ ਫਾਰਮ ਖੁੱਲ ਜਾਵੇਗਾ।
  • ਇਸ ਫਾਰਮ ਵਿਚ ਪਰਿਵਾਰ ਦੇ ਨਵੇਂ ਮੈਂਬਰਾਂ ਦੀ ਪੂਰੀ ਜਾਣਕਾਰੀ ਨੂੰ ਭਰਨਾ ਪਏਗਾ।
  • ਇਸ ਤੋਂ ਬਾਅਦ ਇਸ ਫਾਰਮ ਦੇ ਨਾਲ ਤੁਹਾਨੂੰ ਉਪਰੋਕਤ ਸਾਰੇ ਦਸਤਾਵੇਜ਼ਾਂ ਦੀ ਸਕੈਨਕਾਪੀ ਵੀ ਅਪਲੋਡ ਕਰਨੀ ਪਏਗੀ। ਇਸ ਤੋਂ ਬਾਅਦ ਫਾਰਮ ਜਮ੍ਹਾ ਕਰਨਾ ਹੋਏਗਾ।
  • ਫਾਰਮ ਜਮ੍ਹਾਂ ਹੋਣ ਤੋਂ ਬਾਅਦ ਤੁਹਾਨੂੰ ਇਕ ਰਜਿਸਟ੍ਰੇਸ਼ਨ ਨੰਬਰ ਮਿਲੇਗਾ। ਜਿਸ ਰਾਹੀਂ ਤੁਸੀਂ ਇਸ ਵੈੱਬਸਾਈਟ 'ਤੇ ਲਾਗਇਨ ਕਰ ਸਕਦੇ ਹੋ ਅਤੇ ਫਾਰਮ ਨੂੰ ਟਰੈਕ ਕਰ ਸਕਦੇ ਹੋ।
  • ਇਹ ਫਾਰਮ ਅਤੇ ਦਸਤਾਵੇਜ਼ ਅਧਿਕਾਰੀ ਦੁਆਰਾ ਤਸਦੀਕ ਕੀਤੇ ਜਾਣਗੇ। ਜੇ ਤੁਹਾਡੇ ਦੁਆਰਾ ਦਿੱਤੀ ਗਈ ਸਾਰੀ ਜਾਣਕਾਰੀ ਸਹੀ ਹੈ, ਤਾਂ ਇਹ ਫਾਰਮ ਸਵੀਕਾਰ ਲਿਆ ਜਾਵੇਗਾ ਅਤੇ ਇੱਕ ਰਾਸ਼ਨ ਕਾਰਡ ਡਾਕ ਦੁਆਰਾ ਤੁਹਾਡੇ ਪਤੇ 'ਤੇ ਭੇਜ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ- ਇੰਡੀਗੋ ਦੀ ਧਮਾਕੇਦਾਰ ਪੇਸ਼ਕਸ਼, ਸਿਰਫ਼ 10 ਫ਼ੀਸਦੀ ਰਾਸ਼ੀ ਦੇ ਕੇ ਪੱਕੀ ਕਰਵਾਓ ਜਹਾਜ਼ ਦੀ ਟਿਕਟ

 

Harinder Kaur

This news is Content Editor Harinder Kaur