''ਤੇਜ਼ਾਬੀ ਹਮਲੇ ਦੀ ਪੀੜਤਾ'' ਲਕਸ਼ਮੀ ਨੇ ਮੁੱਖ ਮੰਤਰੀ ਕੇਜਰੀਵਾਲ ਤੋਂ ਮੰਗੀ ਮਦਦ, ਵਜ੍ਹਾ ਹੈ ਖ਼ਾਸ

09/03/2020 11:34:25 AM

ਨੈਸ਼ਨਲ ਡੈਸਕ—  ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਤਾਲਾਬੰਦੀ ਤੋਂ ਲੈ ਕੇ ਅਨਲੌਕ ਹੋਣ ਤੱਕ ਲੋਕਾਂ ਦੀਆਂ ਪਰੇਸ਼ਾਨੀਆਂ ਵੱਧਦੀਆਂ ਹੀ ਜਾ ਰਹੀ ਹੈ। 'ਐਸਿਡ ਅਟੈਕ ਸਰਵਾਈਵਰ' ਯਾਨੀ ਕਿ ਤੇਜ਼ਾਬੀ ਹਮਲੇ ਦੀ ਪੀੜਤਾ ਲਕਸ਼ਮੀ ਅਗਰਵਾਲ ਇਨ੍ਹੀਂ ਦਿਨੀਂ ਪਰੇਸ਼ਾਨ ਹੈ। ਪਰੇਸ਼ਾਨ ਵੀ ਕਿਉਂ ਨਾ ਹੋਵੇ ਕਿਉਂਕਿ ਉਨ੍ਹਾਂ ਦਾ ਇਕ ਮਹੀਨੇ ਦਾ ਬਿਜਲੀ ਦਾ ਬਿੱਲ 26,770 ਰੁਪਏ ਆਇਆ ਹੈ। ਇਕ ਮਹੀਨੇ ਵਿਚ ਇੰਨਾ ਬਿੱਲ ਆਉਣ 'ਤੇ ਲਕਸ਼ਮੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮਦਦ ਮੰਗੀ ਹੈ। 

PunjabKesari
ਲਕਸ਼ਮੀ ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਕੋਰੋਨਾ ਦੀ ਵਜ੍ਹਾ ਤੋਂ ਸਾਰਿਆਂ ਨੂੰ ਕਈ ਮੁਸ਼ਕਲਾਂ ਆਈਆਂ, ਜਿਵੇਂ ਹੀ ਤਾਲਾਬੰਦੀ ਖੁੱਲ੍ਹੀ ਉਂਝ ਹੀ ਬਿਜਲੀ ਦੇ ਬਿੱਲ ਦੀ ਮਾਰ ਪਈ ਹੈ, ਇਕ ਮਹੀਨੇ ਦਾ ਬਿੱਲ 26,770 ਆਇਆ ਹੈ। ਲਕਸ਼ਮੀ ਨੇ ਆਪਣੇ ਟਵੀਟ 'ਚ ਮੁੱਖ ਮੰਤਰੀ ਕੇਜਰੀਵਾਲ, ਬੀ. ਐੱਸ. ਈ. ਐੱਸ. ਦਿੱਲੀ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤਿਯੇਂਦਰ ਜੈਨ ਅਤੇ 'ਆਪ' ਵਿਧਾਇਕ ਆਤਿਸ਼ੀ ਨੂੰ ਟੈਗ ਕੀਤਾ ਹੈ। ਲਕਸ਼ਮੀ ਨੇ ਕੇਜਰੀਵਾਲ ਤੋਂ ਛੇਤੀ ਤੋਂ ਛੇਤੀ ਇਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। 
ਦੱਸਣਯੋਗ ਹੈ ਕਿ ਇਕ ਪਾਸੜ ਪਿਆਰ ਦੇ ਚੱਲਦੇ 32 ਸਾਲ ਦੇ ਇਕ ਵਿਅਕਤੀ ਨੇ 2005 'ਚ ਲਕਸ਼ਮੀ 'ਤੇ ਤੇਜ਼ਾਬੀ ਹਮਲਾ ਕੀਤਾ ਸੀ। ਲਕਸ਼ਮੀ ਉਸ ਸਮੇਂ 15 ਸਾਲ ਦੀ ਸੀ, ਜੋ ਕਿ ਉਸ ਸਮੇਂ ਤੇਜ਼ਾਬੀ ਹਮਲੇ ਕਾਰਨ ਬੁਰੀ ਤਰ੍ਹਾਂ ਝੁਲਸ ਗਈ ਸੀ। ਉਸ ਦਾ ਚਿਹਰਾ ਜ਼ਿਆਦਾ ਨੁਕਸਾਨਿਆ ਗਿਆ ਸੀ। ਇਸ ਤੇਜ਼ਾਬੀ ਹਮਲੇ ਤੋਂ ਬਾਅਦ ਵੀ ਲਕਸ਼ਮੀ ਨੇ ਖੁਦ ਨੂੰ ਟੁੱਟਣ ਨਹੀਂ ਦਿੱਤਾ। ਉਹ 'ਸਟਾਪ ਸੇਲ ਐਸਿਡ' ਦੀ ਸੰਸਥਾਪਕ ਹੈ, ਜੋ ਕਿ ਤੇਜ਼ਾਬ ਦੀ ਵਿਕਰੀ ਖ਼ਿਲਾਫ ਮੁਹਿੰਮ ਚਲਾਉਂਦੀ ਹੈ।


Tanu

Content Editor

Related News