ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦਾ ਬਿਆਨ, ਕਿਹਾ- ਮੋਦੀ ਭਾਰਤ ਨੂੰ ਵਿਕਾਸ ਦੇ ਅਸਧਾਰਣ ਰਸਤੇ ''ਤੇ ਲਿਜਾ ਰਹੇ ਨੇ

04/10/2017 11:50:27 AM

ਨਵੀਂ ਦਿੱਲੀ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ''ਚ ਭਾਰਤ ਤਰੱਕੀ ਅਤੇ ਵਿਕਾਸ ਦੇ ਅਸਧਾਰਣ ਰਸਤੇ ''ਤੇ ਵਧ ਰਿਹਾ ਹੈ। 
ਆਪਣੇ ਸਵਾਗਤ ਸਮਾਰੋਹ ਦੌਰਾਨ ਸ਼੍ਰੀ ਟਰਨਬੁੱਲ ਨੇ ਕਿਹਾ, ''ਸਾਡਾ ਭਾਰਤ ਦੇ ਨਾਲ ਸਾਡਾ ਮਜਬੂਤ ਰਿਸ਼ਤਾ ਹੈ ਅਤੇ ਇਸ ਨੂੰ ਹੋਰ ਮਜਬੂਤ ਕਰਨਾ ਹੈ। ਅਸੀਂ ਇਤਿਹਾਸ ਅਤੇ ਹੋਰ ਮੁੱਲਾਂ ਰਾਹੀਂ ਇੱਕ ਦੂਜੇ ਨਾਲ ਜੁੜੇ ਹਾਂ। ਅੱਜ ਆਸਟਰੇਲੀਆ ''ਚ ਕਰੀਬ 5 ਲੱਖ ਲੋਕ ਭਾਰਤੀ ਮੂਲ ਦੇ ਹਨ। ਇਸ ਲਈ ਅਸੀਂ ਦੋਵੇਂ ਦੇਸ਼ ਸਾਂਝੀ ਕਿਸਮਤ ਲਈ ਇੱਕ-ਦੂਜੇ ਨਾਲ ਜੁੜੇ ਹਾਂ ਅਤੇ ਅਸੀਂ ਦੋਵੇਂ ਪ੍ਰਧਾਨ ਮੰਤਰੀ ਇਹ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਰਿਸ਼ਤੇ ਹੋਰ ਮਜਬੂਤ ਹੋਣ। ਦੋਵੇਂ ਦੇਸ਼ ਤਰੱਕੀ ਅਤੇ ਵਿਕਾਸ ਦੇ ਰਸਤੇ ਦੀ ਅਸਧਾਰਣ ਯਾਤਰਾ ''ਤੇ ਅੱਗੇ ਚੱਲ ਰਹੇ ਹਨ। ਅੱਜ ਭਾਰਤ ਦੀਆਂ ਉਪਲੱਬਧੀਆਂ ਦੀ ਪੂਰੀ ਦੁਨੀਆ ''ਚ ਪ੍ਰਸ਼ੰਸਾ ਹੋ ਰਹੀ ਹੈ। ਅਸੀਂ ਭਾਰਤ ਦੇ ਨਾਲ ਰਿਸ਼ਤੇ ਨੂੰ ਹੋਰ ਡੂੰਘਾ ਕਰਨਾ ਚਾਹੁੰਦੇ ਹਾਂ।'' ਸ਼੍ਰੀ ਟਰਨਬੁੱਲ ਦਾ ਅੱਜ ਸਵੇਰੇ ਰਾਸ਼ਟਰਪਤੀ ਭਵਨ ''ਚ ਸ਼ਾਨਦਾਰ ਸਵਾਗਤ ਕੀਤਾ ਗਿਆ।