ਆਚਾਰੀਆ ਦੇਵਵਰਤ ਨੇ ਗੁਜਰਾਤ ਦੇ ਨਵੇਂ ਰਾਜਪਾਲ ਦੇ ਤੌਰ ''ਤੇ ਚੁੱਕੀ ਸਹੁੰ

07/22/2019 3:02:01 PM

ਗਾਂਧੀਨਗਰ— ਆਚਾਰੀਆ ਦੇਵਵਰਤ ਨੇ ਗੁਜਰਾਤ ਦੇ ਨਵੇਂ ਰਾਜਪਾਲ ਦੇ ਰੂਪ 'ਚ ਸੋਮਵਾਰ ਨੂੰ ਸਹੁੰ ਚੁਕੀ। ਇੱਥੇ ਰਾਜ ਭਵਨ 'ਚ ਆਯੋਜਿਤ ਇਕ ਪ੍ਰੋਗਰਾਮ 'ਚ 60 ਸਾਲਾ ਦੇਵਵਰਤ ਨੂੰ ਗੁਜਰਾਤ ਹਾਈ ਕੋਰਟ ਦੇ ਕਾਰਜਵਾਹਕ ਚੀਫ ਜਸਟਿਸ ਅਨੰਤ ਐੱਸ. ਦਵੇ ਨੇ ਸਹੁੰ ਚੁਕਾਈ। ਗੁਜਰਾਤ ਦੇ 20ਵੇਂ ਰਾਜਪਾਲ ਦੇ ਰੂਪ 'ਚ ਦੇਵਵਰਤ ਨੇ ਸੰਸਕ੍ਰਿਤ 'ਚ ਸਹੁੰ ਚੁਕੀ। ਸਾਬਕਾ ਰਾਜਪਾਲ ਓ.ਪੀ. ਕੋਹਲੀ, ਮੁੱਖ ਮੰਤਰੀ ਵਿਜੇ ਰੂਪਾਨੀ, ਉੱਪ ਮੁੱਖ ਮੰਤਰੀ ਨਿਤਿਨ ਪਟੇਲ, ਰਾਜ ਵਿਧਾਨ ਸਭਾ ਦੇ ਸਪੀਕਰ ਰਾਜੇਂਦਰ ਤਿਵਾੜੀ, ਕੈਬਨਿਟ ਦੇ ਕਈ ਮੰਤਰੀ, ਵਿਧਾਇਕ ਅਤੇ ਸੀਨੀਅਰ ਅਧਿਕਾਰੀ ਪ੍ਰੋਗਰਾਮ 'ਚ ਮੌਜੂਦ ਸਨ। 

ਗੁਜਰਾਤ ਦੇ ਰਾਜਪਾਲ ਦਾ ਚਾਰਜ ਸੰਭਾਲਣ ਤੋਂ ਪਹਿਲਾਂ ਦੇਵਵਰਤ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸਨ। ਆਰੀਆ ਸਮਾਜ ਨਾਲ ਜੁੜੇ ਰਹੇ ਦੇਵਵਰਤ ਨੇ ਇਸ ਤੋਂ ਪਹਿਲਾਂ ਹਰਿਆਣਾ ਦੇ ਕੁਰੂਕੁਸ਼ੇਤਰ 'ਚ 'ਗੁਰੂਕੁਲ' ਦੇ ਪ੍ਰਿੰਸੀਪਲ ਦੇ ਤੌਰ 'ਤੇ ਸੇਵਾਵਾਂ ਦਿੱਤੀਆਂ ਹਨ। ਹਿੰਦੀ 'ਚ ਪੋਸਟ-ਗਰੈਜੂਏਸ਼ਨ (ਪੀ.ਜੀ.) ਦੇਵਵਰਤ ਨੂੰ ਅਕੈਡਮੀ ਅਤੇ ਪ੍ਰਸ਼ਾਸਨਿਕ ਕੰਮਾਂ 'ਚ 30 ਸਾਲ ਤੋਂ ਵਧ ਦਾ ਅਨੁਭਵ ਹੈ। ਉਨ੍ਹਾਂ ਨੂੰ ਵਿਸ਼ਵ ਭਰ 'ਚ ਭਾਰਤੀ ਸੰਸਕ੍ਰਿਤੀ ਅਤੇ ਵੈਦਿਕ ਮੁੱਲਾਂ ਦੇ ਪ੍ਰਚਾਰ-ਪ੍ਰਸਾਰ ਦੀ ਦਿਸ਼ਾ 'ਚ ਕੰਮ ਕਰਨ ਅਤੇ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹ ਦੇਣ ਲਈ ਜਾਣਿਆ ਜਾਂਦਾ ਹੈ।

DIsha

This news is Content Editor DIsha