ਹਸਪਤਾਲ ''ਚ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਦੋਸ਼ੀ

09/17/2017 4:54:07 PM

ਘੁਮਾਰਵੀ— ਹਿਮਾਚਲ ਦੇ ਇਲਾਕੇ ਨਜ਼ਦੀਕ ਆਉਣ ਵਾਲੇ ਭਰਾੜੀ ਥਾਣੇ 'ਚ ਦਰਜ ਇਕ ਮੁਕੱਦਮੇ 'ਚ ਦੋਸ਼ੀ ਹਿਰਾਸਤ ਚੋਂ ਫਰਾਰ ਹੋ ਗਿਆ ਹੈ। ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਮੈਡੀਕਲ ਕਰਵਾਉਣ ਲਈ ਹਸਪਤਾਲ ਲਿਜਾਇਆ ਗਿਆ ਸੀ ਕਿ ਅਚਾਨਕ ਉਸ ਨੇ ਪੁਲਸ ਕਰਮਚਾਰੀ ਨੂੰ ਚਕਮਾ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਇਸ ਸੰਬੰਧ 'ਚ ਹੈੱਡ ਕਾਂਸਟੇਬਲ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ 'ਤੇ ਭਰਾੜੀ ਪੁਲਸ ਥਾਣੇ 'ਚ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਪੁਲਸ ਮਾਮਲੇ ਦੀ ਜਾਂਚ 'ਚ ਫਰਾਰ ਦੋਸ਼ੀ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਪੁਲਸ ਦਾ ਦਾਅਵਾ ਹੈ ਕਿ ਦੋਸ਼ੀ ਨੂੰ ਹਿਰਾਸਤ 'ਚ ਜਲਦੀ ਲੈਣਗੇ।
ਮੈਡੀਕਲ ਕਰਵਾਉਣ ਤੋਂ ਬਾਅਦ ਭੱਜਿਆ ਦੋਸ਼ੀ
ਮੈਡੀਕਲ ਕਰਵਾਉਣ ਤੋਂ ਬਾਅਦ ਦੋਸ਼ੀ ਭਰਾੜੀ ਥਾਣੇ 'ਚ ਤਾਇਨਾਤ ਹੈੱਡ ਕਾਂਸਟੇਬਲ ਅਜਮੇਰ ਸਿੰਘ ਜਦੋਂ ਬਗੜਵਾਨ ਪੰਚਾਇਤ ਦਘੋਲ ਦੇ ਰਹਿਣ ਵਾਲੇ ਵਿਪੀਨ ਕੁਮਾਰ ਦੇ ਖਿਲਾਫ ਦਰਜ ਕਰਕੇ ਇਕ ਮੁਕੱਦਮੇ 'ਚ ਉਸ ਨੂੰ ਹਿਰਾਸਤ 'ਚ ਲੈ ਕੇ ਹਸਪਤਾਲ 'ਚ ਮੈਡੀਕਲ ਕਰਾਉਣ ਲਈ ਲੈ ਕੇ ਆਏ ਸਨ ਕਿ ਇਸ ਵਿਚਕਾਰ ਮੈਡੀਕਲ ਕਰਵਾਏ ਜਾਣ ਤੋਂ ਬਾਅਦ ਉਹ ਪੁਲਸ ਹਿਰਾਸਤ ਚੋਂ ਭੱਜਣ 'ਚ ਸਫਲ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ।