1993 ਲੜੀਵਾਰ ਬੰਬ ਧਮਾਕਾ ਮਾਮਲਾ: ਅਬਦੁਲ ਕਰੀਮ ਟੁੰਡਾ ਬਰੀ, ਅਜਮੇਰ ਦੀ ਟਾਡਾ ਅਦਾਲਤ ਨੇ ਸੁਣਾਇਆ ਫੈਸਲਾ

02/29/2024 2:18:27 PM

ਅਜਮੇਰ- 1993 ਦੇ ਲੜੀਵਾਰ ਬੰਬ ਧਮਾਕਾ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਜਮੇਰ ਦੀ ਟਾਡਾ ਅਦਾਲਤ ਨੇ ਬੰਬ ਧਮਾਕਾ ਮਾਮਲੇ 'ਚ ਅੱਤਵਾਦੀ ਅਬਦੁਲ ਕਰੀਮ ਟੁੰਡਾ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਬੂਤਾਂ ਦੇ ਆਧਾਰ 'ਤੇ ਅਬਦੁਲ ਕਰੀਮ ਨੂੰ ਬਰੀ ਕੀਤਾ ਹੈ। ਇਸਤੋਂ ਇਲਾਵਾ ਦੋ ਹੋਰ ਦੋਸ਼ੀਆਂ- ਇਰਫਾਨ ਅਤੇ ਹਮੀਦੁਦੀਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 

ਅਬਦੁਲ ਕਰੀਮ ਟੁੰਡਾ ਜੋ ਹੁਣ 84 ਸਾਲ ਦਾ ਹੈ, 1993 ਦੇ ਬੰਬ ਧਮਾਕਾ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਕਈ ਹੋਰ ਬੰਬ ਧਮਾਕਿਆਂ ਦੇ ਮਾਮਲੇ 'ਚ ਦੋਸ਼ੀ ਹੈ ਪਰ ਹੁਣ ਅਦਾਲਤ ਨੇ ਉਸਨੂੰ ਸਬੂਤਾਂ ਦੇ ਆਧਾਰ 'ਤੇ ਬਰੀ ਕਰ ਦਿੱਤਾ ਹੈ। 

ਦੱਸ ਦਈਏ ਕਿ ਅਯੁੱਧਿਆ 'ਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ 1993 'ਚ ਕੋਟਾ, ਲਖਨਊ, ਕਾਨਪੁਰ, ਹੈਦਰਾਬਾਦ, ਸੂਰਤ ਅਤੇ ਮੁੰਬਈ ਦੀਆਂ ਟਰੇਨਾਂ 'ਚ ਲੜੀਵਾਰ ਬੰਬ ਧਮਾਕੇ ਹੋਏ ਸਨ। ਅੱਤਵਾਦੀ ਅਬਦੁਲ ਕਰੀਮ ਟੁੰਡਾ ਇਸ ਮਾਮਲੇ 'ਚ ਦੋਸ਼ੀ ਸੀ। ਸੀ.ਬੀ.ਆਈ. ਨੇ ਅਬਦੁਲ ਕਰੀਮ ਨੂੰ ਇਨ੍ਹਾਂ ਸੀਰੀਅਲ ਕਤਲਾਂ ਦਾ ਮਾਸਟਰਮਾਈਂਡ ਮੰਨਿਆ ਸੀ। ਸੀ.ਬੀ.ਆਈ. ਨੇ ਨੇਪਾਲ ਬਾਰਡਰ ਤੋਂ ਅਬਦੁਲ ਕਰੀਮ ਟੁੰਡਾ ਨੂੰ ਗ੍ਰਿਫਤਾਰ ਕੀਤਾ ਸੀ।

Rakesh

This news is Content Editor Rakesh