ਦਿੱਲੀ ਗੁਰਦੁਆਰਾ ਕਮੇਟੀ ਦੇ ਖਾਤਿਆਂ ਦਾ ਹਰ ਮਹੀਨੇ ਹੋਵੇਗਾ ਆਡਿਟ

06/25/2021 12:05:58 AM

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਰਥਿਕ ਗੜਬੜੀਆਂ ਦੇ ਦੋਸ਼ਾਂ ਦਰਮਿਆਨ ਮੈਨੇਜਮੈਂਟ ਨੇ ਆਪਣੇ ਖਾਤਿਆਂ ਦਾ ਆਡਿਟ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸਦੇ ਲਈ ਬਕਾਇਦਾ ਇਕ ਆਡਿਟ ਫਰਮ ਨੂੰ ਜ਼ਿੰਮੇਵਾਰੀ ਸੌਂਪੀ ਹੈ। ਹੁਣ ਹਰ ਮਹੀਨੇ ਆਡਿਟ ਦਾ ਕੰਮ ਖੰਨਾ ਐਂਡ ਆਨੰਦਧਨਮ ਕੰਪਨੀ ਕਰੇਗੀ ਅਤੇ ਖਾਤਿਆਂ ਦੀ ਰਿਪੋਰਟ ਸੰਗਤ ਦੇ ਸਾਹਮਣੇ ਰੱਖੇਗੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਮਨੁੱਖਤਾ ਲਈ ਕਮੇਟੀ ਸੇਵਾ ਕਰ ਰਹੀ ਹੈ, ਜਿਸਦੀ ਦੁਨੀਆ ਭਰ ਵਿਚ ਪ੍ਰਸ਼ੰਸਾ ਹੋ ਰਹੀ ਹੈ। ਇਸ ਨਾਲ ਘਬਰਾਕੇ ਕਮੇਟੀ ਦਾ ਨਾਂ ਬਦਨਾਮ ਕਰਨ ਲਈ ਕੁਕਝ ਲੋਕਾਂ ਵਲੋਂ ਕੁਝ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਾਨਬੁੱਝ ਕੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾ ਰਹੇ ਹਨ। ਇਸਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਹਰਮੀਤ ਕਾਲਕਾ ਨੇ ਕਿਹਾ ਕਿ ਕਮੇਟੀ ਨੇ ਪਹਿਲੀ ਫਰਮ ਦੀ ਆਡਿਟ ਰਿਪੋਰਟ ਇਸ ਲਈ ਜਨਤਕ ਨਹੀਂ ਕੀਤੀ ਕਿਉਂਕਿ ਉਹ ਕਮੇਟੀ ਦੇ ਸਭ ਤੋਂ ਕਾਲੇ ਦੌਰ ਦੀ ਰਿਪੋਰਟ ਹੈ, ਜਦੋਂ ਮਨਜੀਤ ਸਿੰਘ ਜੀ. ਕੇ. ’ਤੇ ਗੋਲਕ ਚੋਰੀ ਦੇ ਦੋਸ਼ ਲੱਗੇ ਸਨ। ਜੀ. ਕੇ. ਨੇ ਕਿਹਾ ਕਿ ਅੱਜ ਤੱਕ ਨਾ ਤਾਂ ਸੰਗਤ ਨੂੰ ਖੁਦ ’ਤੇ ਲੱਗੇ ਦੋਸ਼ਾਂ ਦਾ ਜਵਾਬ ਦਿੱਤਾ ਅਤੇ ਨਾ ਹੀ ਅਦਾਲਤ ਵਿਚ ਬਿਆਨ ਦਿੱਤਾ ਹੈ। ਅਦਾਲਤ ਵਿਚ ਬਿਆਨ ਦੇਣ ਤੋਂ ਬਾਅਦ ਰਿਪੋਰਟ ਜਨਤਕ ਕੀਤੀ ਜਾਏਗੀ ਤਾਂ ਜੋ ਜੀ. ਕੇੇ. ਦਾ ਸੱਚ ਸੰਗਤ ਦੇ ਸਾਹਮਣੇ ਰੱਖਿਆ ਜਾ ਸਕੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati