ਪੀ.ਐੱਮ. ਮੋਦੀ ਦੀ ਨਿੱਜੀ ਵੈਬਸਾਈਟ ਨਾਲ ਜੁੜਿਆ ਅਕਾਉਂਟ ਹੈਕ ਕੀਤਾ ਗਿਆ: ਟਵਿੱਟਰ

09/03/2020 7:52:41 PM

ਨਵੀਂ ਦਿੱਲੀ - ਟਵਿੱਟਰ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਵੈਬਸਾਈਟ ਨਾਲ ਜੁੜੇ ਅਕਾਉਂਟ ਨੂੰ ਹੈਕ ਕਰ ਲਿਆ ਗਿਆ ਸੀ ਜਿਸ ਨੂੰ ਬਾਅਦ 'ਚ ਠੀਕ ਕਰ ਦਿੱਤਾ ਗਿਆ। ਟਵਿੱਟਰ  ਦੇ ਬੁਲਾਰਾ ਨੇ ਈ.ਮੇਲ ਦੇ ਜ਼ਰੀਏ ਜਾਰੀ ਕੀਤੇ ਬਿਆਨ 'ਚ ਕਿਹਾ, “ਸਾਨੂੰ ਇਸ ਗਤੀਵਿਧੀ ਦੀ ਜਾਣਕਾਰੀ ਹੈ ਅਤੇ ਅਸੀਂ ਹੈਕ ਕੀਤੇ ਗਏ ਅਕਾਉਂਟ ਨੂੰ ਸੁਰੱਖਿਅਤ ਕਰਨ ਲਈ ਕਦਮ  ਚੁੱਕੇ ਹਨ। ਅਸੀਂ ਸਰਗਰਮੀ  ਨਾਲ ਸਥਿਤੀ ਦੀ ਜਾਂਚ ਕਰ ਰਹੇ ਹਾਂ। ਇਸ ਸਮੇਂ, ਸਾਨੂੰ ਹੋਰ ਕਿਸੇ ਅਕਾਉਂਟ ਦੇ ਪ੍ਰਭਾਵਿਤ ਹੋਣ ਦੀ ਜਾਣਕਾਰੀ ਨਹੀਂ ਹੈ। ਆਪਣਾ ਅਕਾਉਂਟ ਸੁਰੱਖਿਅਤ ਰੱਖਣ ਲਈ ਤੁਸੀਂ ਜ਼ਰੂਰੀ ਜਾਣਕਾਰੀ ਦੇਖ ਸਕਦੇ ਹਾਂ।” ਹੈਕ ਕੀਤੇ ਗਏ ਅਕਾਉਂਟ  ਦੇ ਕਰੀਬ 25 ਲੱਖ ਫਾਲੋਅਰ ਹਨ।

ਖਬਰਾਂ ਮੁਤਾਬਕ ਪ੍ਰਧਾਨ ਮੰਤਰੀ ਦੀ ਨਿੱਜੀ ਵੈਬਸਾਈਟ ਦੇ ਟਵਿੱਟਰ ਅਕਾਉਂਟ ਨੂੰ ਹੈਕ ਕਰਨ ਤੋਂ ਬਾਅਦ, ਸਾਈਬਰ ਅਪਰਾਧੀ ਨੇ ਇਸ 'ਤੇ ਕਰਿਪਟੋ ਕਰੰਸੀ ਦਾ ਇਸਤੇਮਾਲ ਕਰ ਕੋਵਿਡ-19 ਲਈ ਪ੍ਰਧਾਨ ਮੰਤਰੀ ਰਾਹਤ ਫੰਡ 'ਚ ਦਾਨ ਦੇਣ ਦੀ ਅਪੀਲ ਕਰਨ ਸਬੰਧੀ ਪੋਸਟ ਪਾਈ ਸੀ। ਇੱਕ ਹੋਰ ਸੁਨੇਹੇ 'ਚ ਕਿਹਾ ਗਿਆ, “ਹਾਂ, ਇਹ ਅਕਾਉਂਟ ਜਾਨ ਵਿਕ ਨੇ ਹੈਕ ਕੀਤਾ ਹੈ, ਅਸੀਂ ਪੇਟੀਐੱਮ ਮਾਲ ਹੈਕ ਨਹੀਂ ਕੀਤਾ ਹੈ।”

Inder Prajapati

This news is Content Editor Inder Prajapati