ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ ਘਰ ਅਤੇ ਦਫ਼ਤਰ ACB ਦਾ ਛਾਪਾ

07/05/2022 4:49:15 PM

ਬੈਂਗਲੁਰੂ (ਵਾਰਤਾ)- ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਨੇ ਮੰਗਲਵਾਰ ਨੂੰ ਚਾਮਰਾਜਪੇਟ ਚੋਣ ਖੇਤਰ ਤੋਂ ਕਾਂਗਰਸੀ ਵਿਧਾਇਕ ਜ਼ਮੀਰ ਅਹਿਮਦ ਖਾਨ ਦੇ ਪੰਜ ਟਿਕਾਣਿਆਂ 'ਤੇ ਇਕੋ ਸਮੇਂ ਛਾਪੇਮਾਰੀ ਕੀਤੀ। ਏ.ਸੀ.ਬੀ. ਨੇ ਅੱਜ ਯਾਨੀ ਮੰਗਲਵਾਰ ਨੂੰ ਅਹਿਮਦ ਖ਼ਾਨ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਰਿਪੋਰਟ ਦੇ ਆਧਾਰ ’ਤੇ ਉਸ ਦੇ ਪੰਜ ਟਿਕਾਣਿਆਂ ਦੀ ਤਲਾਸ਼ੀ ਲਈ। ਏ.ਸੀ.ਬੀ. ਅਨੁਸਾਰ, ਚਾਮਰਾਜਪੇਟ ਚੋਣ ਖੇਤਰ ਦੇ ਵਿਧਾਇਕ ਦੇ ਬੈਂਗਲੁਰੂ ਛਾਉਣੀ 'ਚ ਰਿਹਾਇਸ਼, ਸਿਲਵਰ ਓਕ ਅਪਾਰਟਮੈਂਟ ਦੇ ਇਕ ਫਲੈਟ, ਸਦਾਸ਼ਿਵ ਨਗਰ ਵਿਚ ਇਕ ਗੈਸਟ ਹਾਊਸ, ਬਨਸ਼ੰਕਰੀ 'ਚ ਜੀਕੇ ਐਸੋਸੀਏਟਸ ਦੇ ਦਫ਼ਤਰ ਅਤੇ ਕਲਾਸਿਪਲਿਆ ਨੈਸ਼ਨਲ ਟ੍ਰੈਵਲਜ਼ ਦੇ ਦਫ਼ਤਰ ਸਮੇਤ ਪੰਜ ਥਾਵਾਂ 'ਤੇ ਛਾਪੇ ਮਾਰੇ ਗਏ। ਟੀਮਾਂ ਦਸਤਾਵੇਜ਼ਾਂ ਦੀ ਜਾਂਚ ਕਰ ਰਹੀਆਂ ਹਨ ਅਤੇ ਜਾਂਚ ਜਾਰੀ ਹੈ।

PunjabKesari

ਅਹਿਮਦ ਖਾਨ ਸਾਬਕਾ ਮੰਤਰੀ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਿੱਧਰਮਈਆ ਦੇ ਕਰੀਬੀ ਸਹਿਯੋਗੀ ਹਨ। ਉਨ੍ਹਾਂ ਦੇ ਘਰ 'ਤੇ ਈ.ਡੀ. ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਅਤੇ ਆਈ.ਐੱਮ.ਏ. ਮਾਮਲੇ 'ਚ ਛਾਪੇਮਾਰੀ ਕੀਤੀ ਸੀ। ਕੰਪਨੀ ਦੇ ਸੰਸਥਾਪਕ ਮੁਹੰਮਦ ਮਨਸੂਰ ਖਾਨ ਨੇ IMA ਘਪਲੇ 'ਚ ਕਥਿਤ ਤੌਰ 'ਤੇ 40,000 ਨਿਵੇਸ਼ਕਾਂ ਨੂੰ ਧੋਖਾ ਦਿੱਤਾ ਸੀ। ਇਹ ਘਪਲਾ ਜੂਨ 2019 'ਚ ਸਾਹਮਣੇ ਆਇਆ ਸੀ ਜਦੋਂ ਮੁੱਖ ਦੋਸ਼ੀ ਮਨਸੂਰ ਇਕ ਆਡੀਓ ਸੰਦੇਸ਼ ਛੱਡ ਕੇ ਦੇਸ਼ ਛੱਡ ਕੇ ਭੱਜ ਗਿਆ ਸੀ ਜਿਸ 'ਚ ਉਸ ਨੇ ਕੁਝ ਸਿਆਸਤਦਾਨਾਂ ਅਤੇ ਗੁੰਡਿਆਂ ਦੁਆਰਾ ਕਥਿਤ 'ਪ੍ਰੇਸ਼ਾਨ' ਕਾਰਨ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਸੀ।

PunjabKesari


DIsha

Content Editor

Related News