ਜੇਕਰ ਉਸ ਨੂੰ ਥੱਪੜ ਮਾਰਿਆ ਹੁੰਦਾ ਤਾਂ ਅਬੂ ਸਲੇਮ ਡਾਨ ਨਾ ਬਣਿਆ ਹੁੰਦਾ...

02/19/2020 1:02:19 AM

ਨਵੀਂ ਦਿੱਲੀ — ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਰਾਕੇਸ਼ ਮਾਰੀਆ ਦੀ ਕਿਤਾਬ ਲੈਟ ਮੀ ਇਟ ਨਾਓ ਤਹਿਲਕਾ ਮਚਾ ਰਹੀ ਹੈ। ਇਸ ਕਿਤਾਬ 'ਚ ਉਨ੍ਹਾਂ ਨੇ ਅੰਡਰਵਰਲਡ ਮੁੰਬਈ ਹਮਲਿਆਂ ਨਾਲ ਸ਼ੀਨਾ ਬੋਰਾ ਮਰਡਰ ਕੇਸ 'ਚ ਪੀਟਰ ਦਾ ਹੱਥ ਹੋਣ ਤੋਂ ਲੈ ਕੇ ਉਨ੍ਹਾਂ ਦੱਸਿਆ ਕਿ ਕਿਵੇਂ ਇਕ ਅਧਿਕਾਰੀ ਨੇ ਉਨ੍ਹਾਂ ਨੂੰ ਹਨੇਰੇ 'ਚ ਰੱਖਿਆ ਸੀ। ਉਸ ਵਜ੍ਹਾਂ ਕਾਰਨ ਉਹ ਤਤਕਾਲੀਨ ਸੀ.ਐੱਮ. ਦੇਵੇਂਦਰ ਫੜਨਵੀਸ ਨੂੰ ਸਹੀ ਜਾਣਕਾਰੀ ਦੇਣ 'ਚ ਨਾਕਾਮ ਰਹੇ ਸੀ। ਇਸ ਦੇ ਨਾਲ ਹੀ ਟੀ.ਸੀਰੀਜ ਦੇ ਕਾਤਲ ਅਬੂ ਸਲੇਮ ਬਾਰੇ ਵੀ ਖੁਲਾਸਾ ਕੁਝ ਇਸ ਤਰ੍ਹਾਂ ਕਰਦੇ ਹਨ। ਉਹ ਕਹਿੰਦੇ ਹਨ ਕਿ ਜੇਕਰ ਇਕ ਔਰਤ ਜਿਸ ਦਾ ਨਾਮ ਜੇਬੁਨਿੱਸਾ ਕਾਜੀ ਸੀ ਜੇਕਰ ਉਸ ਦੇ ਨਾਲ ਥੋੜ੍ਹੀ ਸਖਤੀ ਨਾਲ ਪੇਸ਼ ਆਏ ਹੁੰਦੇ ਤਾਂ ਅਬੂ ਸਲੇਮ ਅੰਡਰਵਰਲਡ ਡਾਨ ਨਹੀਂ ਹੁੰਦਾ।

ਕੌਣ ਹੈ ਜੇਬੁਨਿੱਸਾ ਕਾਜੀ
ਜੇਬੁਨਿੱਸਾ ਕਾਜੀ ਬਾਰੇ ਉਹ ਕੁਝ ਇਸ ਤਰ੍ਹਾਂ ਆਪਣੀ ਕਿਤਾਬ 'ਚ ਲਿਖਦੇ ਹਨ ਕੀ ਖਤਰਨਾਕ ਭੁੱਲ ਸੀ ਜੋ ਮੇਰੇ ਨਾਲ ਹੋਈ। ਮੇਰਾ ਮੰਨਣਾ ਸੀ ਕਿ ਝੂਠ ਬੋਲਣ 'ਚ ਮਾਹਿਰ ਇਸ ਔਰਤ ਨਾਲ ਹਮਦਰਦੀ ਜਾਂ ਰਹਿਮ ਦਿਖਾਉਣ ਦੀ ਥਾਂ ਜੇਕਰ ਮੈਂ ਸ਼ੁਰੂ 'ਚ ਹੀ ਉਸ ਨੂੰ ਥੱਪੜ ਮਾਰਿਆ ਹੁੰਦਾ ਤਾਂ ਬੰਬੇ ਅੰਡਰਵਰਲਡ ਦੀ ਕਹਾਣੀ ਕੁਝ ਵੱਖਰੀ ਹੋਣੀ ਸੀ। ਉਹ ਕਹਿੰਦੇ ਹਨ ਕਿ ਉਸ ਲੜਕੀ ਨੂੰ ਸਮਝਣ 'ਚ ਵੱਡੀ ਭੁੱਲ ਹੋਈ ਅਤੇ ਸਾਲਾਂ ਤਕ ਪਛਤਾਣਾ ਪਿਆ।

Inder Prajapati

This news is Content Editor Inder Prajapati