‘ਇਹ ਕਹਿਣਾ ਸਰਾਸਰ ਗਲਤ ਕਿ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਹੋਈ ਹੀ ਨਹੀਂ’

07/21/2021 2:04:41 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦਿੱਲੀ ’ਚ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ’ਚ ਆਕਸੀਜਨ ਦੀ ਘਾਟ ਕਾਰਨ ਕਈ ਲੋਕਾਂ ਦੀ ਜਾਨ ਗਈ। ਉਨ੍ਹਾਂ ਨੇ ਕਿਹਾ ਕਿ ਜੇਕਰ ਆਕਸੀਜਨ ਦੀ ਕੋਈ ਘਾਟ ਨਹੀਂ ਸੀ ਤਾਂ ਹਸਪਤਾਲ ਅਦਾਲਤ ’ਚ ਕਿਉਂ ਗਏ? ਹਸਪਤਾਲ ਅਤੇ ਮੀਡੀਆ ਰੋਜ਼ਾਨਾ ਆਕਸੀਜਨ ਦੀ ਘਾਟ ਦੇ ਮੁੱਦੇ ਚੁੱਕਦੇ ਰਹੇ ਸਨ। ਟੀ. ਵੀ. ਚੈਨਲਾਂ ਨੇ ਵਿਖਾਇਆ ਕਿ ਕਿਵੇਂ ਹਸਪਤਾਲਾਂ ਵਿਚ ਜੀਵਨ ਰੱਖਿਅਕ ਗੈਸ ਦੀ ਘਾਟ ਸੀ। ਇਹ ਕਹਿਣਾ ਸਰਾਸਰ ਗਲਤ ਹੈ ਕਿ ਆਕਸੀਜਨ ਦੀ ਘਾਟ ਕਾਰਨ ਕਿਸੇ ਦੀ ਜਾਨ ਨਹੀਂ ਗਈ। ਦਿੱਲੀ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿਚ ਆਕਸੀਜਨ ਦੀ ਘਾਟ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ। ਦਰਅਸਲ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਹੀਂ ਹੋਈ। 

ਇਹ ਵੀ ਪੜ੍ਹੋ : ਸਿਹਤ ਮੰਤਰਾਲਾ ਦਾ ਬਿਆਨ- ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਨਹੀਂ ਹੋਈ ਕੋਈ ਮੌਤ

 

ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਣ ਪਵਾਰ ਨੇ ਦੱਸਿਆ ਕਿ ਫ਼ਿਲਹਾਲ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਮੰਗ ਅਚਾਨਕ ਵੱਧ ਗਈ ਸੀ। ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਇਸ ਜੀਵਨ ਰੱਖਿਅਕ ਗੈਸ ਦੀ ਮੰਗ 3095 ਮੀਟ੍ਰਿਕ ਟਨ ਸੀ, ਜੋ ਕਿ ਦੂਜੀ ਲਹਿਰ ਦੌਰਾਨ ਵੱਧ ਕੇ ਕਰੀਬ 9000 ਮੀਟ੍ਰਿਕ ਟਨ ਹੋ ਗਈ। ਦਰਅਸਲ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਦੂਜੀ ਲਹਿਰ ਦੌਰਾਨ ਆਕਸੀਜਨ ਨਾ ਮਿਲ ਸਕਣ ਦੀ ਵਜ੍ਹਾ ਕਰ ਕੇ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਗਈ ਹੈ? 

ਇਹ ਵੀ ਪੜ੍ਹੋ :  ਭਾਰਤ ’ਚ ਮੁੜ ਵਧੇ ਕੋਰੋਨਾ ਮਾਮਲੇ, ਇਕ ਦਿਨ ’ਚ 3,998 ਮਰੀਜ਼ਾਂ ਨੇ ਤੋੜਿਆ ਦਮ

ਪਵਾਰ ਨੇ ਦੱਸਿਆ ਕਿ ਸਿਹਤ ਸੂਬੇ ਦਾ ਵਿਸ਼ਾ ਹੈ। ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਡ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਬਾਰੇ ਕੇਂਦਰ ਨੂੰ ਰੋਜ਼ਾਨਾ ਸੂਚਨਾ ਦਿੰਦੇ ਹਨ। ਉਨ੍ਹਾਂ ਮੁਤਾਬਕ ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨਿਯਮਿਤ ਰੂਪ ਨਾਲ ਕੇਂਦਰ ਨੂੰ ਕੋਵਿਡ ਮਾਮਲਿਆਂ ਅਤੇ ਇਸ ਦੀ ਵਜ੍ਹਾ ਤੋਂ ਹੋਈ ਮੌਤ ਬਾਰੇ ਸੂਚਨਾ ਦਿੰਦੇ ਹਨ। ਫ਼ਿਲਹਾਲ, ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਆਕਸੀਜਨ ਦੀ ਘਾਟ ’ਚ ਕਿਸੇ ਦੀ ਵੀ ਜਾਨ ਦੀ ਖ਼ਬਰ ਨਹੀਂ ਦਿੱਤੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਦੇਸ਼ ’ਚ ਕੋਰੋਨਾ ਕਾਲ ਦੌਰਾਨ ਬਰਡ ਫਲੂ ਨਾਲ ਹੋਈ ਪਹਿਲੀ ਮੌਤ, 11 ਸਾਲਾ ਬੱਚੇ ਨੇ ਤੋੜਿਆ ਦਮ

 

Tanu

This news is Content Editor Tanu