ਅਭਿਨੰਦਨ ਤੋਂ ਹਵਾਈ ਫੌਜ ਨੇ ਪੁੱਛਗਿਛ ਕੀਤੀ ਪੂਰੀ, ਛੁੱਟੀ ’ਤੇ ਰਹਿਣਗੇ

03/14/2019 10:50:13 PM

ਨਵੀਂ ਦਿੱਲੀ (ਯੂ. ਐੱਨ. ਆਈ.)- ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਡੇਗਣ ਦੇ ਬਾਅਦ ਦੁਸ਼ਮਣ ਦੇ ਖੇਤਰ ਵਿਚ ਪੈਰਾਸ਼ੂਟ ਨਾਲ ਉਤਰਨ ਅਤੇ 2 ਦਿਨ ਤਕ ਪਾਕਿਸਤਾਨੀ ਫੌਜ ਦੀ ਹਿਰਾਸਤ ’ਚ ਰਹਿਣ ਵਾਲੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਤੋਂ ਹਵਾਈ ਫੌਜ ਅਤੇ ਹੋਰ ਏਜੰਸੀਆਂ ਦੀ ਪੁੱਛਗਿਛ ਮੁਕੰਮਲ ਹੋ ਗਈ ਹੈ। ਇਹ ਪੁੱਛਗਿਛ ਬੀਤੇ 10 ਦਿਨਾਂ ਤੋਂ ਜਾਰੀ ਸੀ। ਹੁਣ ਇਹ ਪੁੱਛਗਿਛ ਮਕੰਮਲ ਹੋ ਗਈ ਹੈ ਅਤੇ ਡਾਕਟਰਾਂ ਦੀ ਸਲਾਹ ’ਤੇ ਉਹ ਚਾਰ ਹਫਤਿਆਂ ਲਈ ਛੁੱਟੀ ’ਤੇ ਰਹਿਣਗੇ।

Sunny Mehra

This news is Content Editor Sunny Mehra