ਅਭਿਨੰਦਨ ਦਾ ਮਿਗ-21 POK ''ਚ ਡਿੱਗਣ ਦੀ ਘਟਨਾ ''ਤੇ ਹੋਇਆ ਨਵਾਂ ਖੁਲਾਸਾ

09/26/2019 10:21:33 AM

ਨਵੀਂ ਦਿੱਲੀ— ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ 27 ਫਰਵਰੀ ਨੂੰ ਰੇਡੀਓ ਸੰਦੇਸ਼ ਗੋ ਕੋਲਡ, ਗੋ ਕੋਲਡ ਯਾਨੀ ਵਾਪਸ ਆਓ, ਵਾਪਸ ਆਓ ਲਗਾਤਾਰ ਭੇਜਿਆ ਗਿਆ ਸੀ ਪਰ ਇਹ ਉਨ੍ਹਾਂ ਤੱਕ ਪਹੁੰਚਿਆ ਹੀ ਨਹੀਂ। ਮਿਗ-21 ਤੋਂ ਪਾਕਿ ਲੜਾਕੂ ਜਹਾਜ਼ ਐੱਫ-16 ਦਾ ਪਿੱਛਾ ਕਰਦੇ ਸਮੇਂ ਅਭਿਨੰਦਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਚੱਲੇ ਗਏ ਸਨ। ਕਮਾਂਡ ਰੂਪ ਨਾਲ ਉਨ੍ਹਾਂ ਨੂੰ ਲਗਾਤਾਰ ਵਾਪਸ ਆਉਣ ਦਾ ਸੰਦੇਸ਼ ਭੇਜਿਆ ਜਾ ਰਿਹਾ ਸੀ। ਇਸ ਪੂਰੀ ਘਟਨਾ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਹਵਾਈ ਫੌਜ ਨੇ ਅਭਿਨੰਦਨ ਲਈ ਹਵਾਈ ਫੌਜ ਦੇ ਰੇਡੀਓ ਸੰਦੇਸ਼ ਨਾ ਸਿਰਫ਼ ਸੁਣੇ ਸਗੋਂ ਉਨ੍ਹਾਂ ਨੂੰ ਅਭਿਨੰਦਨ ਤੱਕ ਪਹੁੰਚਣ ਤੋਂ ਵੀ ਰੋਕ ਦਿੱਤਾ ਸੀ। ਜਾਂਚ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਹਵਾਈ ਫੌਜ ਕੋਲ ਜੇਕਰ ਸੁਰੱਖਿਅਤ ਰੇਡੀਓ ਸੰਦੇਸ਼ ਹੁੰਦਾ ਤਾਂ ਅਭਿਨੰਦਨ ਪਾਕਿਸਤਾਨ ਦੇ ਕਬਜ਼ੇ 'ਚ ਜਾਣ ਤੋਂ ਬਚ ਸਕਦੇ ਸਨ।

ਅਭਿਨੰਦਨ ਨੇ ਆਖਰੀ ਸੰਦੇਸ਼ ਭਾਰਤੀ ਸਰਹੱਦ 'ਚ ਸੁਣਿਆ
ਬਾਲਾਕੋਟ 'ਚ ਅੱਤਵਾਦੀ ਟਿਕਾਣਿਆਂ 'ਤੇ ਏਅਰਸਟਰਾਈਕ ਦੇ ਜਵਾਬ 'ਚ ਪਾਕਿਸਤਾਨ ਨੇ 24 ਹਜ਼ਾਰਾਂ ਦੀ ਫਾਰਮੇਸ਼ਨ ਨਾਲ ਹਮਲਾ ਬੋਲਿਆ ਸੀ। ਇਨ੍ਹਾਂ 'ਚੋਂ 12 ਜਹਾਜ਼ਾਂ ਨੇ ਜੰਮੂ-ਕਸ਼ਮੀਰ ਵੱਲ ਰੁਖ ਕੀਤਾ। ਅੰਬਾਲਾ ਸਥਿਤ ਇੰਟੀਗ੍ਰੇਟੇਡ ਏਅਰ ਕਮਾਂਡ ਐਂਡ ਕੰਟਰੋਲ ਸਿਸਟਮ ਨੇ ਪਾਕਿ ਏਅਰਫੋਰਸ ਦੀ ਇਸ ਹਰਕਤ ਨੂੰ ਦੇਖ ਲਿਆ ਸੀ। ਉਸ ਸਮੇਂ ਪੀਰ ਪੰਜਾਲ ਦੇ ਦੱਖਣ 'ਚ 2 ਸੁਖਾਈ-30 ਅਤੇ 2 ਮਿਰਾਜ-2000 ਪੈਟਰੋਲਿੰਗ 'ਤੇ ਸਨ। ਇਸ ਤੋਂ ਇਲਾਵਾ 8 ਮਿਗ-21 ਜਹਾਜ਼ਾਂ ਨੂੰ ਸ਼੍ਰੀਨਗਰ ਅਤੇ ਅਵੰਤਿਪੁਰਾ ਤੋਂ ਰਵਾਨਾ ਕੀਤਾ ਗਿਆ। ਇਨ੍ਹਾਂ 'ਚੋਂ ਇਕ ਮਿਗ-21 ਨੂੰ ਅਭਿਨੰਦਨ ਉੱਡਾ ਰਹੇ ਸਨ। ਆਖਰੀ ਸੰਦੇਸ਼ ਨੂੰ ਸੁਣਨ ਦੀ ਪੁਸ਼ਟੀ ਕੀਤੀ ਹੈ, ਉਹ ਇਹ ਸੀ ਕਿ ਉਨ੍ਹਾਂ ਦੇ ਪੱਛਮ 'ਚ ਦੁਸ਼ਮਣ ਦਾ ਇਲਾਕਾ ਹੈ। ਯਾਨੀ ਉਦੋਂ ਤੱਕ ਅਭਿਨੰਦਨ ਆਪਣੀ ਸਰਹੱਦ 'ਚ ਸਨ। ਉਸ ਦੇ ਤੁਰੰਤ ਬਾਅਦ ਉਨ੍ਹਾਂ ਦੇ ਜਹਾਜ਼ ਤੋਂ ਸੰਦੇਸ਼ਾਂ ਦੇ ਜਵਾਬ ਮਿਲਣੇ ਬੰਦ ਹੋ ਗਏ ਸਨ।


DIsha

Content Editor

Related News