ਅਭੈ ਚੌਟਾਲਾ ਨੇ ਵਿਰੋਧੀ ਧਿਰ ਦੇ ਨੇਤਾ ਤੋਂ ਦਿੱਤਾ ਅਸਤੀਫਾ, ਕੀਤੀ ਇਹ ਮੰਗ

03/23/2019 5:52:01 PM

ਚੰਡੀਗੜ੍ਹ/ ਹਰਿਆਣਆ— ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਮੁਖੀ ਅਭੈ ਸਿੰਘ ਚੌਟਾਲਾ ਨੇ ਹਰਿਆਣਾ ਵਿਧਾਨ ਸਭਾ ਦੇ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਸਪੀਕਰ ਨੂੰ ਭੇਜਿਆ ਹੈ। ਆਪਣੇ ਅਸਤੀਫੇ ਦੇ ਨਾਲ ਹੀ ਅਭੈ ਨੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਵਿਚ ਗਈ ਵਿਧਾਇਕਾ ਨੈਨਾ ਚੌਟਾਲਾ, ਅਨੂਪ, ਰਾਜਦੀਪ ਫੋਗਾਟ ਅਤੇ ਪ੍ਰਿਥਵੀ ਨੰਬਰਦਾਰ ਅਤੇ ਇਕ ਹੋਰ ਵਿਧਾਇਕ ਰਣਬੀਰ ਗੰਗਵਾ ਦੀ ਵਿਧਾਨ ਸਭਾ ਮੈਂਬਰਸ਼ਿਪ ਖਾਰਜ ਕਰਨ ਦੀ ਮੰਗ ਕਰਦੇ ਹੋਏ ਚਿੱਠੀ ਲਿਖੀ ਹੈ। 

ਅਭੈ ਚੌਟਾਲਾ ਨੇ ਕਿਹਾ ਕਿ ਜਨਨਾਇਕ ਜਨਤਾ ਪਾਰਟੀ ਦੇ ਸੰਸਥਾਪਕ ਦੁਸ਼ਯੰਤ ਚੌਟਾਲਾ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਲਈ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖਣਗੇ, ਜੋ ਕਿ ਹਿਸਾਰ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਇਨੈਲੋ ਨਾਲ ਗੱਦਾਰੀ ਕੀਤੀ ਹੈ, ਉਹ ਕਦੇ ਚੁਣ ਕੇ ਮੁੜ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਨਹੀਂ ਆਏ। ਇੱਥੇ ਦੱਸ ਦੇਈਏ ਕਿ ਦੁਸ਼ਯੰਤ ਚੌਟਾਲਾ, ਅਭੈ ਚੌਟਾਲਾ ਦੇ ਭਤੀਜੇ ਹਨ।

Tanu

This news is Content Editor Tanu