AAP ਨੇ ਵਿਧਾਇਕ ਜਤਿੰਦਰ ਤੋਮਰ ਦੀ ਕੱਟੀ ਟਿਕਟ, ਪਤਨੀ ਨੂੰ ਬਣਾਇਆ ਉਮੀਦਵਾਰ

01/21/2020 11:18:13 AM

ਨਵੀਂ ਦਿੱਲੀ—ਆਮ ਆਦਮੀ ਪਾਰਟੀ (ਆਪ) ਨੇ ਤ੍ਰਿਨਗਰ ਤੋਂ ਵਿਧਾਇਕ ਜਤਿੰਦਰ ਸਿੰਘ ਤੋਮਰ ਦੀ ਟਿਕਟ ਕੱਟ ਦਿੱਤੀ ਹੈ। ਫਰਜੀ ਡਿਗਰੀ ਵਿਵਾਦ ਦੇ ਕਾਰਨ ਜਤਿੰਦਰ ਤੋਮਰ ਦਾ ਟਿਕਟ ਕੱਟ ਕੇ ਉਨ੍ਹਾਂ ਦੀ ਪਤਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਨਾਮਜ਼ਦਗੀ ਦੇ ਆਖਰੀ ਦਿਨ ਜਤਿੰਦਰ ਤੋਮਰ ਦੀ ਟਿਕਟ ਕੱਟੀ ਗਈ ਅਤੇ ਪਤਨੀ ਪ੍ਰੀਤੀ ਤੋਮਰ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਵੀ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਫਰਜੀ ਡਿਗਰੀ ਵਿਵਾਦ ਕਾਰਨ ਜਤਿੰਦਰ ਤੋਮਰ ਦੀ ਚੋਣ ਰੱਦ ਕਰ ਦਿੱਤੀ ਸੀ। ਇਸ ਦੇ ਬਾਵਜੂਦ 'ਆਪ' ਨੇ ਜਤਿੰਦਰ ਤੋਮਰ ਨੂੰ ਉਮੀਦਵਾਰ ਬਣਾਇਆ ਸੀ ਪਰ ਇਸ ਦੇ ਖਿਲਾਫ ਸੋਮਵਾਰ ਨੂੰ ਹੀ ਭਾਜਪਾ ਚੋਣ ਕਮਿਸ਼ਨ ਪਹੁੰਚੀ ਸੀ।

ਇਹ ਵੀ ਦੱਸਿਆ ਜਾਂਦਾ ਹੈ ਕਿ ਫਰਜੀ ਡਿਗਰੀ ਦੇ ਮਾਮਲੇ ਕਾਰਨ ਜਤਿੰਦਰ ਸਿੰਘ ਤੋਮਰ ਨੂੰ ਦਿੱਲੀ ਸਰਕਾਰ 'ਚ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਜਤਿੰਦਰ ਸਿੰਘ ਤੋਮਰ ਸਾਲ 2013 ਅਤੇ 2015 'ਚ ਤ੍ਰਿਨਗਰ ਸੀਟ ਤੋਂ ਚੋਣ ਲੜ ਚੁੱਕੇ ਹਨ। 2013 'ਚ ਤੋਮਰ ਨੂੰ ਲਗਭਗ 2800 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ 2015 'ਚ ਉਨ੍ਹਾਂ ਨੇ ਲਗਭਗ 22,000 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ।

Iqbalkaur

This news is Content Editor Iqbalkaur