3 ਰਾਜਾਂ ''ਚ ਲੋਕ ਸਭਾ ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ 13 ਫਰਵਰੀ ਨੂੰ ''ਆਪ'' ਕਰੇਗੀ ਬੈਠਕ

02/09/2024 12:21:51 PM

ਨਵੀਂ ਦਿੱਲੀ (ਭਾਸ਼ਾ) - ਆਮ ਆਦਮੀ ਪਾਰਟੀ (ਆਪ) ਗੁਜਰਾਤ, ਹਰਿਆਣਾ ਅਤੇ ਗੋਆ ਦੀਆਂ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਫੈਸਲਾ ਕਰਨ ਲਈ 13 ਫਰਵਰੀ ਨੂੰ ਆਪਣੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਮੀਟਿੰਗ ਕਰੇਗੀ। ਪਾਰਟੀ ਦੇ ਇਕ ਸੂਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) 'ਚ ਆਪਣੀ ਭਾਈਵਾਲ ਕਾਂਗਰਸ ਨਾਲ ਸੀਟ ਵੰਡ ਗੱਲਬਾਤ 'ਚ ਲੰਬੀ ਦੇਰੀ 'ਤੇ ਨਾਰਾਜ਼ਗੀ ਜਤਾਉਂਦੇ ਹੋਏ 'ਆਪ' ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੁਹਾਟੀ ਸਮੇਤ ਆਸਾਮ ਦੀਆਂ ਤਿੰਨ ਸੀਟਾਂ ਲਈ ਨਾਮਜ਼ਦਗੀ ਦਾ ਐਲਾਨ ਕੀਤਾ। ਸੂਤਰ ਨੇ ਕਿਹਾ, "ਪਾਰਟੀ ਦੀ ਪੀਏਸੀ ਗੁਜਰਾਤ, ਗੋਆ ਅਤੇ ਹਰਿਆਣਾ ਲਈ ਉਮੀਦਵਾਰਾਂ ਦੇ ਨਾਵਾਂ ਦਾ ਫੈਸਲਾ ਕਰਨ ਲਈ 13 ਫਰਵਰੀ ਨੂੰ ਬੈਠਕ ਕਰੇਗੀ।"

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਦੀ ਨਿੱਜੀ ਚੈਨਲ ’ਤੇ ਚੱਲੀ ਇੰਟਰਵਿਊ ਜਾਂਚ ਦਾ ਹਿੱਸਾ ਬਣੇ : ਬਲਕੌਰ ਸਿੰਘ

'ਆਪ' ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਨੇ ਡਿਬਰੂਗੜ੍ਹ ਤੋਂ ਮਨੋਜ ਧਨੋਹਰ, ਗੁਹਾਟੀ ਤੋਂ ਭਾਵੇਨ ਚੌਧਰੀ ਅਤੇ ਸੋਨਿਤਪੁਰ ਤੋਂ ਰਿਸ਼ੀ ਰਾਜ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਠਕ ਨੇ ਇੱਥੇ ‘ਆਪ’ ਦੇ ਮੁੱਖ ਦਫ਼ਤਰ 'ਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ''ਹੁਣ ਚੋਣਾਂ 'ਚ ਬਹੁਤ ਘੱਟ ਸਮਾਂ ਬਚਿਆ ਹੈ।''

ਇਹ ਖ਼ਬਰ ਵੀ ਪੜ੍ਹੋ - ਦੁਨੀਆ ਭਰ 'ਚ ਰਿਲੀਜ਼ ਹੋਈ ਗੁਰਨਾਮ ਭੁੱਲਰ ਦੀ ਪੰਜਾਬੀ ਫ਼ਿਲਮ 'ਖਿਡਾਰੀ'

ਇਸ ਤੋਂ ਪਹਿਲਾਂ 'ਆਪ' ਆਗੂਆਂ ਨੇ ਕਿਹਾ ਸੀ ਕਿ ਪਾਰਟੀ ਦਿੱਲੀ, ਪੰਜਾਬ, ਹਰਿਆਣਾ, ਗੁਜਰਾਤ ਅਤੇ ਗੋਆ 'ਚ ਸੀਟਾਂ ਦੀ ਵੰਡ 'ਤੇ ਕਾਂਗਰਸ ਨਾਲ ਗੱਲਬਾਤ ਕਰ ਰਹੀ ਹੈ। 'ਆਪ' ਦੇ ਰਾਸ਼ਟਰੀ ਕੋਆਰਡੀਨੇਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਚਿਤਰਾ ਵਸਾਵਾ ਨੂੰ ਗੁਜਰਾਤ ਦੀ ਭਰੂਚ ਸੀਟ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਚੁੱਕੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

sunita

This news is Content Editor sunita