''ਆਪ'' ਨੇ ਸਿਆਸੀ ਲਾਹੇ ਲਈ ਦੇਸ਼ ਦੀ ਸੁਰੱਖਿਆ ਤਕ ਵੇਚ ਦਿੱਤੀ : ਬੀਜੇਪੀ

02/04/2020 11:06:17 PM

ਨਵੀਂ ਦਿੱਲੀ — ਦਿੱਲੀ ਦੇ ਚੋਣ ਦੰਗਲ 'ਚ ਬੀਜੇਪੀ ਅਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਹੈ ਅਤੇ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ ਅਜਿਹੇ 'ਚ ਮੰਗਲਵਾਰ ਦੀ ਸ਼ਾਮ ਇਕ ਸਨਸਨੀਖੇਜ ਖੁਲਾਸਾ ਕਰਨ ਦਾ ਦਿੱਲੀ ਪੁਲਸ ਦਾ ਦਾਅਵਾ ਸਾਹਮਣੇ ਆਇਆ ਕਿ ਸ਼ਾਹੀਨ ਬਾਗ 'ਚ ਗੋਲੀ ਚਲਾਉਣ ਵਾਲਾ ਕਪਿਲ ਗੁਰਜਰ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਅਤੇ ਇਸ ਤੋਂ ਬਾਅਦ ਦਿੱਲੀ ਦੀ ਰਾਜਨੀਤੀ ਗਰਮ ਹੋ ਗਈ ਹੈ।

ਬੀਜੇਪੀ ਪੂਰੀ ਤਰ੍ਹਾਂ 'ਆਪ' 'ਤੇ ਹਮਲਾਵਰ ਹੋ ਗਈ ਹੈ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਸ਼ਾਹੀਨ ਬਾਗ 'ਚ ਗੋਲੀ ਚਲਾਉਣ ਵਾਲੇ ਦੀ ਪਛਾਣ ਆਮ ਆਦਮੀ ਪਾਰਟੀ ਦੇ ਮੈਂਬਰ ਦੇ ਰੂਪ 'ਚ ਹੋਣ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਸ ਨਾਲ 'ਆਪ' ਅਤੇ ਕੇਜਰੀਵਾਲ ਦਾ 'ਗੰਦਾ' ਚਿਹਰਾ ਬਕਨਾਬ ਹੋ ਗਿਆ ਹੈ ਜੋ ਦੇਸ਼ ਦੀ ਸੁਰੱਖਿਆ ਨਾਲ ਖੇਡ ਰਹੇ ਹਨ। ਨੱਡਾ ਨੇ ਕਿਹਾ ਕਿ ਦੇਸ਼ ਅਤੇ ਦਿੱਲੀ ਦੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਦਾ 'ਗੰਦਾ' ਚਿਹਰਾ ਦੇਖ ਲਿਆ।

ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਇਹ ਦੇਸ਼ ਕਿਸੇ ਵੀ ਚੋਣ, ਕਿਸੇ ਵੀ ਸਰਕਾਰ ਤੋਂ ਵੱਡਾ ਹੈ ਅਤੇ 'ਇਹ ਰਾਸ਼ਟਰ ਉਨ੍ਹਾਂ ਲੋਕਾਂ ਨੂੰ ਮਾਫ ਨਹੀਂ ਕਰੇਗਾ ਜੋ ਉਸ ਦੀ ਸੁਰੱਖਿਆ ਨਾਲ ਖੇਡਦੇ ਹਨ। ਕੇਜਰੀਵਾਲ ਅਤੇ ਉਨ੍ਹਾਂ ਦੀ ਪੂਰੀ ਟੀਮ ਬੇਕਨਾਬ ਹੋ ਗਈ ਹੈ। ਦਿੱਲੀ ਦੇ ਲੋਕ ਮੁੰਹਤੋੜ ਜਵਾਬ ਦੇਣਗੇ।' ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਦੇਸ਼ 'ਚ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਦੀ ਕੱਟੜਵਾਦ ਸੰਗਠਨ ਪੀ.ਐੱਫ.ਆਈ. ਨਾਲ ਤਸਵੀਰਾਂ ਦੇਖੀਆਂ ਹਨ।


Inder Prajapati

Content Editor

Related News