‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ਭਾਜਪਾ ਨੇਤਾ ਵਿਜੇ ਗੋਇਲ ਦੇ ਘਰ ਦੇ ਸਾਹਮਣੇ ਦਿੱਤਾ ਧਰਨਾ

09/02/2019 5:01:52 PM

ਨਵੀਂ ਦਿੱਲੀ— ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬਿਜਲੀ ਸਬਸਿਡੀ ਅਤੇ ਮੁਫ਼ਤ ਪਾਣੀ ਮੁਹੱਈਆ ਕਰਵਾਉਣ ਦੀ ਦਿੱਲੀ ਸਰਕਾਰ ਦੀ ਯੋਜਨਾ ’ਤੇ ਭਾਜਪਾ ਦੇ ਸੀਨੀਅਰ ਨੇਤਾ ਵਿਜੇ ਗੋਇਲ ਨੂੰ ਆਪਣਾ ਰੁਖ ਸਪੱਸ਼ਟ ਕਰਨ ਦੀ ਮੰਗ ਕਰਦੇ ਹੋਏ ਸੋਮਵਾਰ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਧਰਨਾ ਦਿੱਤਾ। ਗੋਇਲ ਨੇ ਦਿੱਲੀ ’ਚ ਮੁਫ਼ਤ ਪਾਣੀ ਦੇਣ ਦਾ ਦਾਅਵਾ ਕਰ ਰਹੀ ‘ਆਪ’ ਦੀ ਕੇਜਰੀਵਾਲ ਸਰਕਾਰ ਤੋਂ ਜਨਤਾ ਵਲੋਂ ਕੀਤੇ ਗਏ ਪਾਣੀ ਦੇ ਬਿੱਲ ਦੇ ਭੁਗਤਾਨ ਨੂੰ ਵਾਪਸ ਕਰਨ ਦੀ ਮੰਗ ਕੀਤੀ। ਇਸ ਮਾਮਲੇ ’ਚ ਸਿੰਘ ਨੇ ਸਸਤੀ ਬਿਜਲੀ ਅਤੇ ਮੁਫ਼ਤ ਪਾਣੀ ਦੇਣ ਦੀ ਕੇਜਰੀਵਾਲ ਸਰਕਾਰ ਦੀ ਯੋਜਨਾ ਬਾਰੇ ਭਾਜਪਾ ਦੇ ਰਾਜ ਸਭਾ ਮੈਂਬਰ ਗੋਇਲ ਅਤੇ ਭਾਜਪਾ ਤੋਂ ਆਪਣੀ ਰਾਏ ਸਪੱਸ਼ਟ ਕਰਨ ਦੀ ਮੰਗ ਕੀਤੀ ਸੀ। ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਗੋਇਲ ਨੂੰ ਪੱਤਰ ਲਿਖ ਕੇ ਇਸ ਮੁੱਦੇ ’ਤੇ ਉਨ੍ਹਾਂ ਦਾ ਰੁਖ ਜਨਤਾ ਦੇ ਸਾਹਮਣੇ ਸਪੱਸ਼ਟ ਕਰਨ ਦੀ ਮੰਗ ਕੀਤੀ ਸੀ। ਪੱਤਰ ਦਾ ਕੋਈ ਜਵਾਬ ਨਾ ਮਿਲਣ ’ਤੇ ਉਨ੍ਹਾਂ ਨੇ ਗੋਇਲ ਨੂੰ ਫੋਨ ਅਤੇ ਐੱਸ.ਐੱਮ.ਐੱਸ. ਰਾਹੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮਿਲਣ ਦਾ ਸਮਾਂ ਮੰਗਿਆ ਪਰ ਕੋਈ ਜਵਾਬ ਨਾ ਮਿਲਣ ’ਤੇ ਉਨ੍ਹਾਂ ਨੂੰ ਗੋਇਲ ਦੇ ਘਰ ਦੇ ਸਾਹਮਣੇ ਧਰਨਾ ਦੇਣਾ ਪਿਆ।

ਸਿੰਘ ਨੇ ਟਵਿੱਟਰ ’ਤੇ ਕਿਹਾ ਜਵਾਬ ਮੰਗਣ ਆਇਆ ਹਾਂ
ਇਸ ਦੌਰਾਨ ਸਿੰਘ ਨੇ ਟਵਿੱਟਰ ਦੇ ਮਾਧਿਅਮ ਨਾਲ ਗੋਇਲ ਨੂੰ ਕਿਹਾ,‘‘ਭਾਈ ਸਾਹਿਬ, ਮੈਂ ਤਾਂ ਆਪਣੀ ਚਿੱਠੀ ਦਾ ਜਵਾਬ ਮੰਗਣ ਆਇਆ ਹਾਂ। ਤੁਹਾਡੇ ਲੋਕਾਂ ਦੀ ਦੋਹਰੀ ਰਾਜਨੀਤੀ ਨੂੰ ਉਜਾਗਰ ਕਰਨ ਆਏ ਹਾਂ, ਤੁਹਾਡੇ ਘਰ ਦੇ ਬਾਹਰ ਬੈਠੇ ਹਾਂ। ਆਓ ਬਿਜਲੀ ਪਾਣੀ ਮੁਆਫ਼ੀ ਅਤੇ ਮੁੱਖ ਮੰਤਰੀ ਦੇ ਚਿਹਰੇ (ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਦੇ ਮਾਮਲੇ) ’ਤੇ ਆਪਣਾ ਜਵਾਬ ਦਿਓ।’’

ਗੋਇਲ ਨੇ ਕਿਹਾ ਨਾਟਕ ਕਰਨ ਦੀ ਕੀ ਲੋੜ ਸੀ
ਇਸ ਦੇ ਜਵਾਬ ’ਚ ਗੋਇਲ ਨੇ ਵੀ ਟਵੀਟ ਕਰ ਕੇ ਕਿਹਾ,‘‘ਮੈਂ ਭਾਜਪਾ ਪ੍ਰਦੇਸ਼ ਦਫ਼ਤਰ ’ਚ ਬੈਠਕ ’ਚ ਹਾਂ। ਮੇਰੇ ਘਰ ਵਾਲੇ ਦੱਸ ਰਹੇ ਹਨ ਕਿ ਕੇਜਰੀਵਾਲ ਸਰਕਾਰ ਦੇ ਸੰਜੇ ਸਿੰਘ ਇੱਥੇ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਹੀ ਕਰਨਾ ਸੀ ਤਾਂ ਦੱਸ ਦਿੰਦੇ, ਉਸ ਲਈ ਸਮਾਂ ਲੈਣ ਦਾ ਨਾਟਕ ਕਰਨ ਦੀ ਕੀ ਲੋੜ ਸੀ।’’ ਗੋਇਲ ਨੇ ਇਕ ਹੋਰ ਟਵੀਟ ’ਚ ਕਿਹਾ ਕਿ ਬਹੁਤ ਦੁਖ ਹੋਇਆ ਇਹ ਦੇਖ ਕੇ ਕਿ ਜੋ ਸੰਜੇ ਸਿੰਘ ਜੀ ਸਮਾਂ ਲੈ ਕੇ ਖੁਦ ਮਿਲਣ ਦੀ ਗੱਲ ਕਰ ਰਹੇ ਸਨ ਉਹ ਦਿੱਲੀ ’ਚ ਉਨ੍ਹਾਂ ਦੀ ਸਰਕਾਰ ਹੋਣ ਦੇ ਬਾਵਜੂਦ ਧੋਖੇ ਨਾਲ ਸੈਂਕੜੇ ਲੋਕ ਲੈ ਕੇ ਮੇਰੇ ਘਰ ਆ ਗਏ। ਕੀ ਉਹ ਝਗੜਾ ਕਰਨ ਲਈ ਆਏ ਹਨ? ਕੇਜਰੀਵਾਲ ਖੁਦ ਕਿਉਂ ਨਹੀਂ ਆਉਂਦੇ? ਕਦੇ ਦਿਲੀਪ ਪਾਂਡੇ ਅਤੇ ਕਦੇ ਸੰਜੇ ਸਿੰਘ ਨੂੰ ਭੇਜ ਰਹੇ ਹਾਂ।’’ 

ਸਿੰਘ ਨੇ ਦਿੱਤਾ ਜਵਾਬੀ ਟਵੀਟ
ਸਿੰਘ ਨੇ ਜਵਾਬੀ ਟਵੀਟ ’ਚ ਕਿਹਾ,‘‘ਭਾਈ ਵਿਜੇ ਗੋਇਲ ਜੀ, 30 ਅਗਸਤ ਨੂੰ ਤੁਹਾਨੂੰ ਪੱਤਰ ਲਿਖਿਆ, ਜਵਾਬ ਨਹੀਂ, ਫੋਨ ਕੀਤਾ ਜਵਾਬ ਨਹੀਂ, ਮੈਸੇਜ ਕੀਤਾ, ਜਵਾਬ ਨਹੀਂ। ਅੱਜ 11 ਵਜੇ ਮਿਲਣ ਦੀ ਸੂਚਨਾ ਦਿੱਤੀ, 2 ਘੰਟੇ ਇੰਤਜ਼ਾਰ ਕਰਵਾ ਕੇ ਵੀ ਤੁਸੀਂ ਮਿਲੇ ਨਹੀਂ ਅਤੇ ਘੁੰਮ-ਘੁੰਮ ਕੇ ਬਿਜਲੀ ਪਾਣੀ ਬਿੱਲ ਮੁਆਫ਼ੀ ਦਾ ਵਿਰੋਧ ਕਰ ਰਹੇ ਹਨ। ਇਸ ਲਈ ਨੌਟੰਕੀ ਕੌਣ ਕਰ ਰਿਹਾ ਹੈ, ਸਭ ਦੇਖ ਰਹੇ ਹਨ? ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਤੁਸੀਂ ਲੋਕ (ਭਾਜਪਾ) ਬਿਜਲੀ, ਪਾਣੀ ਦਾ ਬਿੱਲ ਮੁਆਫ਼ ਕਰਨ ਦੇ ਵਿਰੁੱਧ ਹੈ ਅਤੇ ਤੁਹਾਡੇ ਕੋਲ ਅਰਵਿੰਦ ਕੇਜਰੀਵਾਲ ਜੀ ਨੂੰ ਟੱਕਰ ਦੇਣ ਲਈ ਕੋਈ ਚਿਹਰਾ ਨਹੀਂ ਹੈ।


DIsha

Content Editor

Related News