''ਆਪ'' ਵਿਧਾਇਕ ਆਤਿਸ਼ੀ ਨੇ ਪਲਾਜ਼ਮਾ ਦਾਨ ਕੀਤਾ, CM ਕੇਜਰੀਵਾਲ ਨੇ ਕੀਤੀ ਸ਼ਲਾਘਾ

07/18/2020 6:36:58 PM

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਆਤਿਸ਼ੀ ਨੇ ਇੱਥੇ ਸਰਕਾਰ ਵਲੋਂ ਸੰਚਾਲਤ 'ਪਲਾਜ਼ਮਾ ਬੈਂਕ' 'ਚ ਸ਼ਨੀਵਾਰ ਨੂੰ ਆਪਣਾ ਪਲਾਜ਼ਮਾ ਦਾਨ ਕੀਤਾ। ਨਾਲ ਹੀ, ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ। ਕਾਲਕਾਜ਼ੀ ਤੋਂ ਵਿਧਾਇਕ ਆਤਿਸ਼ੀ ਹਾਲ ਹੀ 'ਚ ਕੋਵਿਡ-19 ਤੋਂ ਉੱਭਰੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਸੰਬੰਧਤ ਜ਼ਰੂਰੀ ਜਾਂਚ ਅਤੇ ਐਡਵਾਇਜ਼ਰੀ ਅੱਜ ਯਾਨੀ ਸ਼ਨੀਵਾਰ ਦੁਪਹਿਰ (ਆਈ.ਐੱਲ.ਬੀ.ਐੱਸ.) 'ਚ ਹਾਲ ਹੀ 'ਚ ਦੇਸ਼ ਦਾ ਆਪਣੀ ਤਰ੍ਹਾਂ ਦਾ ਪਹਿਲਾ 'ਪਲਾਜ਼ਮਾ ਬੈਂਕ' ਸਥਾਪਤ ਕੀਤਾ ਗਿਆ ਹੈ।

PunjabKesariਆਤਿਸ਼ੀ ਨੇ ਟਵੀਟ ਕੀਤਾ,''ਆਈ.ਐੱਲ.ਬੀ.ਐੱਸ. ਪਲਾਜ਼ਮਾ ਬੈਂਕ 'ਚ ਸ਼ਨੀਵਾਰ ਨੂੰ ਪਲਾਜ਼ਮਾ ਦਾਨ ਕੀਤਾ। ਕੋਵਿਡ-19 ਤੋਂ ਉੱਭਰ ਚੁਕੇ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਉਹ ਅੱਗੇ ਆਉਣ ਅਤੇ ਪਲਾਜ਼ਮਾ ਦਾਨ ਕਰਨ। ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਨੂੰ ਦੂਜਿਆਂ ਦੀ ਜਾਨ ਬਚਾਉਣ ਦਾ ਮੌਕਾ ਮਿਲਦਾ ਹੈ ਅਤੇ ਪਲਾਜ਼ਮਾ ਇਹ ਕਰ ਸਕਦਾ ਹੈ।'' ਪਲਾਜ਼ਮਾ ਦਾਨ ਕਰਨ ਦੇ ਉਨ੍ਹਾਂ ਦੇ ਕਦਮ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਵੀ ਸ਼ਲਾਘਾ ਕੀਤੀ। ਕੇਜਰੀਵਾਲ ਨੇ ਟਵੀਟ ਕੀਤਾ,''ਵੈਰੀ ਗੁੱਡ ਆਤਿਸ਼ੀ।'' ਆਪ ਬੁਲਾਰੇ ਅਕਸ਼ੇ ਮਰਾਠੇ ਨੇ ਪਲਾਜ਼ਮਾ ਦਾਨ ਕੀਤਾ ਅਤੇ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ।


DIsha

Content Editor

Related News