''ਆਪ'' ਵਿਧਾਇਕ ਦੇ ਕਾਫਲੇ ''ਤੇ ਹਮਲਾ ਕਰਨ ਵਾਲਾ ਦੋਸ਼ੀ ਹਿਰਾਸਤ ''ਚ

02/12/2020 10:55:14 AM

ਨਵੀਂ ਦਿੱਲੀ— ਦੱਖਣ ਪੱਛਮੀ ਦਿੱਲੀ ਦੇ ਕਿਸ਼ਨਗੜ੍ਹ ਪਿੰਡ 'ਚ 'ਆਪ' ਵਿਧਾਇਕ ਨਰੇਸ਼ ਯਾਦਵ ਦੇ ਕਾਫਲੇ 'ਤੇ ਮੰਗਲਵਾਰ ਦੇਰ ਰਾਤ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ ਸਨ, ਜਿਸ 'ਚ ਕਿ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਸੀ। ਘਟਨਾ ਤੋਂ ਬਾਅਦ ਦਿੱਲੀ ਪੁਲਸ ਨੇ ਤਿੰਨ ਲੋਕਾਂ ਵਿਰੁੱਧ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ। ਤਿੰਨੋਂ ਦੋਸ਼ੀ ਕਿਸ਼ਨਗੜ੍ਹ ਪਿੰਡ ਦੇ ਰਹਿਣ ਵਾਲੇ ਹਨ। ਉੱਥੇ ਹੀ ਪੁਲਸ ਨੇ ਇਕ ਦੋਸ਼ੀ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਸ ਨੇ ਕਬੂਲ ਕੀਤਾ ਕਿ ਉਹ ਹਮਲੇ 'ਚ ਸ਼ਾਮਲ ਸਨ।

ਹਮਲੇ ਦਾ ਬਦਲਾ ਲੈਣਾ ਚਾਹੁੰਦਾ ਸੀ 
ਪੁਲਸ ਅਨੁਸਾਰ ਦੋਸ਼ੀ ਨੇ ਦੱਸਿਆ ਕਿ ਉਹ 'ਆਪ' ਵਿਧਾਇਕ 'ਤੇ ਹਮਲਾ ਕਰਨ ਨਹੀਂ ਸਗੋਂ ਅਸ਼ੋਕ ਮਾਨ ਅਤੇ ਉਸ ਦੇ ਭਤੀਜੇ ਹਰੇਂਦਰ ਨੂੰ ਮਾਰਨ ਆਏ ਸਨ। ਦੋਸ਼ੀਆਂ ਨੇ ਅਸ਼ੋਕ ਮਾਨ ਨੂੰ ਕਾਫੀ ਨੇੜੇ ਜਾ ਕੇ 6 ਗੋਲੀਆਂ ਮਾਰੀਆਂ ਸਨ, ਜਿਸ 'ਚੋਂ 2 ਗੋਲੀਆਂ ਹਰੇਂਦਰ ਨੂੰ ਲੱਗੀਆਂ ਸਨ। ਮਿਲੀ ਜਾਣਕਾਰੀ ਅਨੁਸਾਰ ਨਵੰਬਰ 2019 'ਚ ਕਾਲੂ ਦੇ ਭਤੀਜੇ 'ਤੇ ਹਮਲਾ ਹੋਇਆ ਸੀ ਅਤੇ ਉਸ ਦੇ ਪੈਰ 'ਚ ਗੋਲੀ ਲੱਗੀ ਸੀ। ਇਸ ਮਾਮਲੇ 'ਚ ਪੁਲਸ ਨੇ ਮਾਮਲਾ ਦਰਜ ਕਰ ਕੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਕਾਲੂ ਨੂੰ ਸ਼ੱਕ ਸੀ ਕਿ ਉਸ ਦੇ ਭਤੀਜੇ 'ਤੇ ਹਮਲਾ ਅਸ਼ੋਕ ਮਾਨ ਨੇ ਕਰਵਾਇਆ ਹੈ। ਕਾਲੂ ਉਸੇ ਹਮਲੇ ਦਾ ਬਦਲਾ ਲੈਣਾ ਚਾਹੁੰਦਾ ਸੀ।

ਕਾਫਲੇ 'ਤੇ 7 ਗੋਲੀਆਂ ਚਲਾਈਆਂ ਗਈਆਂ
ਦੱਸਣਯੋਗ ਹੈ ਕਿ ਮੰਗਲਵਾਰ ਦੇਰ ਰਾਤ ਨਵੇਂ ਚੁਣੇ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕ ਦੇ ਚੋਣ ਖੇਤਰ ਮਹਰੌਲੀ 'ਚ ਇਕ ਮੰਦਰ 'ਚ ਪੂਜਾ ਕਰ ਕੇ ਆ ਰਹੇ ਸਨ, ਉਦੋਂ ਉਨ੍ਹਾਂ ਦੇ ਕਾਫਲੇ 'ਤੇ 7 ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ 'ਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਨੇ ਟਵੀਟ ਕੀਤਾ ਅਤੇ ਦਾਅਵਾ ਕੀਤਾ ਕਿ ਪਾਰਟੀ ਸੋਇਮ ਸੇਵਕ ਅਸ਼ੋਕ ਮਾਨ ਦੀ ਹਮਲੇ 'ਚ ਮੌਤ ਹੋ ਗਈ।

DIsha

This news is Content Editor DIsha