''ਆਪ'' ਵਿਧਾਇਕ ਅਮਾਨਤੁੱਲਾਹ ਖਾਨ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਖਿਲਾਫ ਐੱਫ.ਆਈ.ਆਰ. ਦਰਜ

10/26/2016 1:01:34 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਤੋਂ ਵਿਧਾਇਕ ਅਮਾਨਤੁੱਲਾਹ ਖਾਨ ਅਤੇ ਉਨ੍ਹਾਂ ਦੇ ਕੁਝ ਸਮਰਥਕਾਂ ''ਤੇ ਬੁੱਧਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਹ ਐੱਫ.ਆਈ.ਆਰ. ਦਿੱਲੀ ਦੇ ਜਾਮੀਆ ਨਗਰ ਥਾਣੇ ''ਚ ਦਰਜ ਕੀਤੀ ਗਈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਅਮਾਨਤੁੱਲਾਹ ਖਾਨ ਨੇ 16 ਅਤੇ 17 ਅਕਤੂਬਰ ਦੀ ਰਾਤ ਉਸ ਦੇ ਉੱਪਰ ਹਮਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਾਨਤੁੱਲਾਹ ਖਾਨ ਨੂੰ ਗ੍ਰਿਫਤਾਰ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਦਿਨ ਲਈ ਨਿਆਇਕ ਹਿਰਾਸਤ ''ਚ ਭੇਜਿਆ ਗਿਆ ਸੀ। ਕੁਝ ਦਿਨ ਪਹਿਲਾਂ ਅਮਾਨਤੁੱਲਾਹ ਦੇ ਖਿਲਾਫ ਉਨ੍ਹਾਂ ਦੇ ਸਾਲੇ ਦੀ ਪਤਨੀ ਨੇ ਛੇੜਛਾੜ ਦੀ ਸ਼ਿਕਾਇਤ ਜਾਮੀਆ ਨਗਰ ਥਾਣੇ ''ਚ ਕੀਤੀ ਸੀ, ਜਿਸ ਤੋਂ ਬਾਅਦ ਅਮਾਨਤੁੱਲਾਹ ਖਾਨ ਦੇ ਖਿਲਾਫ ਪੁਲਸ ਨੇ ਯੌਨ ਉਤਪੀੜਨ ਦਾ ਮਾਮਲਾ ਦਰਜ ਕੀਤਾ ਸੀ। ਦਿੱਲੀ ਪੁਲਸ ਨੂੰ ਇਸ ਮਾਮਲੇ ਨਾਲ ਜੁੜੀ ਸੀ.ਡੀ. ਅਤੇ ਪੈਨ ਡਰਾਈਵ ਮਿਲੀ ਸੀ। ਦੱਸਿਆ ਜਾ ਰਿਹਾ ਸੀ ਕਿ ਇਸ ''ਚ ''ਆਪ'' ਵਿਧਾਇਕ ਦਰਮਿਆਨ ਹੋਈ ਗੱਲ ਦੀ ਰਿਕਾਰਡਿੰਗ ਸੀ। ਇਸ ਦੇ ਆਧਾਰ ''ਤੇ ਪੁਲਸ ਮਾਮਲੇ ਦੀ ਜਾਂਚ ਤੋਂ ਬਾਅਦ ਪੀੜਤ ਔਰਤ ਦਾ ਬਿਆਨ ਦਰਜ ਕੀਤਾ ਸੀ।
ਮਾਮਲੇ ਨੂੰ ਲੈ ਕੇ ਵਿਧਾਇਕ ਅਮਾਨਤੁੱਲਾਹ ਖਾਨ ਪਹਿਲਾਂ ਹੀ ਕਹਿ ਚੁਕੇ ਸਨ ਕਿ ਉਨ੍ਹਾਂ ਨੂੰ ਝੂਠੇ ਮਾਮਲਿਆਂ ''ਚ ਫਸਾਇਆ ਜਾ ਰਿਹਾ ਹੈ। ਕੇਜਰੀਵਾਲ ਸਰਕਾਰ ਨੇ ''ਆਪ'' ਵਿਧਾਇਕ ਅਮਾਨਤੁੱਲਾਹ ਖਾਨ ''ਤੇ ਲੱਗੇ ਛੇੜਛਾੜ ਦੇ ਦੋਸ਼ਾਂ ਨੂੰ ਪਰਿਵਾਰਕ ਵਿਵਾਦ ਦੱਸਦੇ ਹੋਏ ਉਨ੍ਹਾਂ ਦਾ ਅਸਤੀਫਾ ਖਾਰਜ ਕਰ ਦਿੱਤਾ ਸੀ। ਇਕ ਵਾਰ ਫਿਰ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਮਾਨਤੁੱਲਾਹ ਖਾਨ ਅਤੇ ਉਨ੍ਹਾਂ ਦੇ ਕੁਝ ਸਮਰਥਕਾਂ ''ਤੇ ਬੁੱਧਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ। ਇਹ ਐੱਫ.ਆਈ.ਆਰ. ਦਿੱਲੀ ਦੇ ਜਾਮੀਆ ਨਗਰ ਥਾਣੇ ''ਚ ਦਰਜ ਕੀਤੀ ਗਈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਅਮਾਨਤੁੱਲਾਹ ਖਾਨ ਨੇ 16 ਅਤੇ 17 ਅਕਤੂਬਰ ਦੀ ਰਾਤ ਨੂੰ ਉਸ ਦੇ ਉੱਪਰ ਹਮਲਾ ਕੀਤਾ ਸੀ। ਹਾਲਾਂਕਿ ਹਮਲਾ ਕਿਉਂ ਕੀਤਾ ਗਿਆ, ਇਹ ਫਿਲਹਾਲ ਸਾਫ ਨਹੀਂ ਹੈ।

Disha

This news is News Editor Disha