ਦੰਗਾ ਭੜਕਾਉਣ ਦੇ ਦੋਸ਼ਾਂ ਤੋਂ ''ਆਪ'' ਮੰਤਰੀ ਸਤੇਂਦਰ ਜੈਨ ਬਰੀ

11/27/2018 4:55:59 PM

ਨਵੀਂ ਦਿੱਲੀ— ਪਟਿਆਲਾ ਹਾਊਸ ਕੋਰਟ ਨੇ ਦੰਗਾ ਫੈਲਾਉਣ ਦੇ ਦੋਸ਼ 'ਚ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ ਬਰੀ ਕਰ ਦਿੱਤਾ ਹੈ। ਸਾਲ 2013 'ਚ ਪੱਛਮੀ ਵਿਹਾਰ ਇਲਾਕੇ 'ਚ ਇਕ ਰੇਪ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਸਤੇਂਦਰ ਜੈਨ 'ਤੇ ਦੰਗਾ ਫੈਲਾਉਣ ਦਾ ਦੋਸ਼ ਲੱਗਾ ਸੀ। ਉਸ ਸਮੇਂ ਸਥਾਨਕ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ ਤੇ ਥਾਣੇ ਦਾ ਘਿਰਾਓ ਵੀ ਕੀਤਾ ਸੀ। ਪੁਲਸ ਨੇ ਸਤੇਂਦਰ ਜੈਨ ਨੂੰ ਦੰਗਾ ਭੜਕਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਸਤੇਂਦਰ ਜੈਨ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹ ਤਿਹਾੜ ਜੇਲ ਵੀ ਗਏ ਸੀ।

Inder Prajapati

This news is Content Editor Inder Prajapati