ਕਿਸਾਨ ਅੰਦੋਲਨ: ਮੰਦਸੌਰ ਜਾ ਰਹੇ ''ਆਪ'' ਨੇਤਾਵਾਂ ਨੂੰ ਵਿਚ ਰਸਤੇ ਰੋਕਿਆ

06/10/2017 10:40:33 AM

ਰਤਲਾਮ— ਆਮ ਆਦਮੀ ਪਾਰਟੀ ਦੇ ਇਕ ਵਫ਼ਦ ਨੂੰ ਸ਼ੁੱਕਰਵਾਰ ਨੂੰ ਪੁਲਸ ਨੇ ਕਿਸਾਨਾਂ ਦੇ ਅੰਦੋਲਨ ਦੌਰਾਨ ਹਿੰਸਾ ਨਾਲ ਪ੍ਰਭਾਵਿਤ ਹੋਏ ਮੰਦਸੌਰ ਸ਼ਹਿਰ ਜਾਣ ਤੋਂ ਇੱਥੇ ਰੋਕ ਦਿੱਤਾ। ਇਕ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਨੂੰ ਪ੍ਰਸ਼ਾਸਨ ਨੇ ਮੰਦਸੌਰ ਜਾਣ ਤੋਂ ਰੋਕਿਆ ਸੀ ਅਤੇ ਵਾਪਸ ਭੇਜ ਦਿੱਤਾ ਸੀ। 'ਆਪ' ਨੇਤਾਵਾਂ ਦੇ ਵਫ਼ਦ 'ਚ ਸੰਜੇ ਸਿੰਘ, ਭਗਵੰਤ ਮਾਨ, ਸੋਮਨਾਥ ਭਾਰਤੀ, ਆਸ਼ੂਤੋਸ਼ ਅਤੇ ਪਾਰਟੀ ਦੀ ਮੱਧ ਪ੍ਰਦੇਸ਼ ਇਕਾਈ ਦੇ ਕੋਆਰਡੀਨੇਟਰ ਆਲੋਕ ਅਗਰਵਾਲ ਸ਼ਾਮਲ ਸਨ।
ਜਦੋਂ ਅਧਿਕਾਰੀਆਂ ਨੇ ਇਸ ਵਫ਼ਦ ਨੂੰ ਮੰਦਸੌਰ 'ਚ ਪ੍ਰਵੇਸ਼ ਕਰਨ ਤੋਂ ਰੋਕਿਆ, ਉਦੋਂ ਇਹ ਵਫ਼ਦ ਰਤਲਾਮ ਜ਼ਿਲੇ ਦੋਧਰ ਇਲਾਕੇ 'ਚ ਧਰਨੇ 'ਤੇ ਬੈਠ ਗਿਆ। ਅਧਿਕਾਰੀਆਂ ਨੇ ਵਫ਼ਦ ਨੂੰ ਕਿਹਾ ਕਿ ਮੰਦਸੌਰ 'ਚ ਕਰਫਿਊ ਲੱਗਾ ਹੈ ਅਤੇ ਉੱਥੇ ਜਾਣਾ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਉੱਚਿਤ ਨਹੀਂ ਹੋਵਗਾ। ਜਰੋਰਾ ਸ਼ਹਿਰ ਦੇ ਪੁਲਸ ਸੁਪਰਡੈਂਟ ਦੀਪਕ ਕੁਮਾਰ ਸ਼ੁਕਲਾ ਨੇ ਕਿਹਾ ਕਿ 'ਆਪ' ਨੇਤਾਵਾਂ ਨੂੰ ਮੰਦਸੌਰ 'ਚ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਰਤਲਾਮ ਤੋਂ ਵਾਪਸ ਭੇਜ ਦਿੱਤਾ ਗਿਆ।
'ਆਪ' ਨੇਤਾਵਾਂ ਨੇ ਇਕ ਪ੍ਰਦਰਸ਼ਨ ਕਰ ਰਹੇ ਕੁਝ ਕਿਸਾਨਾਂ ਨਾਲ ਗੱਲ ਵੀ ਕੀਤੀ। ਅੰਦੋਲਨ ਦੌਰਾਨ ਪੁਲਸ ਦੀ ਗੋਲੀਬਾਰੀ 'ਚ 5 ਕਿਸਾਨਾਂ ਦੀ ਮੌਤ ਤੋਂ ਬਾਅਦ ਫੈਲੀ ਹਿੰਸਾ ਦੇ ਮੱਦੇਨਜ਼ਰ ਰਾਜ ਪ੍ਰਸ਼ਾਸਨ ਨੇ ਮੰਦਸੌਰ 'ਚ ਸਿਆਸੀ ਨੇਤਾਵਾਂ ਦਾ ਪ੍ਰਵੇਸ਼ ਰੋਕ ਰੱਖਿਆ ਹੈ। ਸੰਜੇ ਸਿੰਘ ਨੇ ਕਿਹਾ ਕਿ ਅਸੀਂ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਜਾ ਰਹੇ ਸਨ ਅਤੇ ਸਾਡਾ ਮੰਦਸੌਰ 'ਚ ਕਾਨੂੰਨ ਵਿਵਸਥਾ ਨੂੰ ਰੋਕਣ ਦਾ ਕੋਈ ਇਰਾਦਾ ਨਹੀਂ ਸੀ। ਇਸ ਤੋਂ ਬਾਅਦ ਵੀ ਸਾਨੂੰ ਰੋਕਿਆ ਗਿਆ।