APP ਦੇ ਮੁਫਤ ਬਿਜਲੀ-ਪਾਣੀ ਦੇ ਦਾਅਵੇ ਦੀ ਆਰ.ਪੀ. ਸਿੰਘ ਨੇ ਖੋਲ੍ਹੀ ਪੋਲ

02/04/2020 10:47:19 PM

ਨਵੀਂ ਦਿੱਲੀ — ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਤਹਿਤ ਰਾਜੇਂਦਰ ਨਗਰ ਤੋਂ ਬੀਜੇਪੀ ਉਮੀਦਵਾਰ ਸਰਦਾਰ ਆਰ.ਪੀ. ਸਿੰਘ ਨੇ ਆਪ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਆਮ ਆਦਮੀ ਪਾਰਟੀ ਦੇ ਮੁਫਤ ਬਿਜਲੀ ਅਤੇ ਪਾਣੀ ਦੇ ਦਾਅਵਿਆਂ ਵਿਚਾਲੇ ਕੈਂਪੇਨ ਕਰਨ ਪਹੁੰਚੇ ਸਰਦਾਰ ਆਰ.ਪੀ. ਸਿੰਘ ਨੇ ਜਨਤਾ ਨੂੰ ਪਾਣੀ ਵੀ ਪਿਲਾਇਆ।
ਪਾਣੀ ਦੇ ਪੈਕੇਟ ਵੱਲੋਂ ਇਸ਼ਾਰਾ ਕਰਦੇ ਹੋਏ ਸਰਦਾਰ ਆਰ.ਪੀ. ਸਿੰਘ ਨੇ ਕਿਹਾ ਕਿ ਜੇਕਰ ਇਹ ਪਾਣੀ ਪਹੁੰਚ ਗਿਆ ਤਾਂ ਆਰ.ਓ. ਲਗਵਾਉਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਜਿਸ ਮੁਫਤ ਪਾਣੀ ਦਾ ਦਾਅਵਾ ਕਰ ਰਹੀ ਹੈ ਉਹ ਪਾਣੀ ਪੀਣ ਯੋਗ ਨਹੀਂ ਹੈ। ਉਥੇ ਹੀ ਜੇਕਰ ਬੀਜੇਪੀ ਜਿੱਤ ਹਾਸਲ ਕਰਦੀ ਹੈ ਤਾਂ ਲੋਕਾਂ ਨੂੰ 2 ਰੁਪਏ ਲੀਟਰ ਪਾਣੀ ਮੁਹੱਈਆ ਕਰਵਾਉਣਗੇ ਜੋ ਪੀਣ ਯੋਗ ਨਹੀਂ ਹੋਵੇਗਾ। ਆਰ.ਪੀ. ਸਿੰਘ ਨੇ ਦਾਅਵਾ ਕੀਤਾ ਕਿ ਦਿੱਲੀ ਦਾ ਪਹਿਲਾ ਵਾਟਰ ਏ.ਟੀ.ਐੱਮ. ਉਨ੍ਹਾਂ ਨੇ ਨਾਰਾਇਣ 'ਚ ਲਗਵਾਇਆ ਸੀ। ਬੀਜੇਪੀ ਦੀ ਸਰਕਾਰ ਆਈ ਤਾਂ ਅਜਿਹੇ 'ਚ 1 ਹਜ਼ਾਰ ਏ.ਟੀ.ਐੱਮ. ਪੂਰੀ ਦਿੱਲੀ 'ਚ ਲਗਵਾ ਦੇਣਗੇ।
ਇਸ ਮੌਕੇ 'ਤੇ ਇਕ ਬੁਜ਼ੁਰਗ ਨੇ ਆਰ.ਪੀ. ਸਿੰਘ ਨੂੰ ਕਿਹਾ ਕਿ ਮੁਫਤ, ਬਿਜਲੀ, ਪਾਣੀ ਅਤੇ ਬੱਸ ਯਾਤਰਾ ਦੇਣ ਵਾਲੀ ਦਿੱਲੀ ਸਰਕਾਰ ਸਾਰਿਆਂ ਨੂੰ ਪਸੰਦ ਹੈ। ਇਸ 'ਤੇ ਸਰਦਾਰ ਆਰ.ਪੀ. ਸਿੰਘ ਨੇ ਅਜਿਹੇ ਬਿਜਲੀ ਦੇ ਬਿੱਲ ਦਿਖਾਏ ਜਿਨ੍ਹਾਂ 'ਚ 200 ਯੂਨਿਟ ਤੋਂ ਘੱਟ ਹੋਣ 'ਤੇ ਵੀ ਬਿੱਲ ਵਸੂਲੇ ਗਏ ਸੀ। ਕਿਤੇ 200 ਰੁਪਏ ਤਾਂ ਕਿਤੇ 600 ਰੁਪਏ ਦੇ ਬਿਲਾਂ ਨੂੰ ਉਨ੍ਹਾਂ ਨੇ ਸਰਕਾਰ ਦਾ ਘਪਲਾ ਦੱਸਿਆ।
ਸਰਦਾਰ ਆਰ.ਪੀ. ਸਿੰਘ ਬੀਜੇਪੀ ਦੇ ਬੁਲਾਰਾ ਹਨ ਅਤੇ ਪਾਰਟੀ 'ਚ ਸੈਕ੍ਰੇਟਰੀ ਅਹੁਦੇ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਆਰ.ਪੀ. ਸਿੰਘ ਖਿਲਾਫ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਚੋਣ ਲੜ ਰਹੇ ਹਨ। ਆਰ.ਪੀ. ਸਿੰਘ ਰਾਜੇਂਦਰ ਨਗਰ 'ਚ ਕਾਫੀ ਸਮੇਂ ਤੋਂ ਰਹਿ ਰਹੇ ਹਨ। ਉਥੇ ਹੀ ਰਾਘਵ ਦਾ ਵੀ ਦਾਅਵਾ ਹੈ ਕਿ ਉਹ ਰਾਜੇਂਦਰ ਨਗਰ 'ਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਦਾ ਜਨਮ ਵੀ ਇਸੇ ਇਲਾਕੇ 'ਚ ਹੋਇਆ ਹੈ। ਹਾਲਾਂਕਿ ਰਾਘਵ ਦਾ ਅਧਿਕਾਰਤ ਪਤਾ ਸਾਕੇਤ ਹੀ ਹੈ। ਦੇਖਣਾ ਇਹ ਹੋਵੇਗਾ ਕਿ ਇਸ ਖੇਤਰ 'ਚ ਚੋਣ 'ਚ ਕੌਣ ਬਾਜੀ ਮਾਰਦਾ ਹੈ।


Inder Prajapati

Content Editor

Related News