''ਆਪ'' ਨੇ ''ਅਮਿਤ ਸ਼ਾਹ ਕਾ ਉਲਟਾ ਚਸ਼ਮਾ'' ਵੈੱਬਸਾਈਟ ਕੀਤੀ ਲਾਂਚ

02/07/2020 11:02:27 AM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਵਲੋਂ ਫੈਲਾਏ ਜਾ ਰਹੇ ਝੂਠ ਦਾ ਜਵਾਬ ਦੇਣ ਲਈ ਵੀਰਵਾਰ 'ਅਮਿਤ ਸ਼ਾਹ ਕਾ ਉਲਟਾ ਚਸ਼ਮਾ' ਨਾਂ ਦੀ ਇਕ ਵੈੱਬਸਾਈਟ ਲਾਂਚ ਕਰ ਕੇ ਵਿਅੰਗਮਈ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਰਾਹੀਂ ਅਮਿਤ ਸ਼ਾਹ ਵਲੋਂ ਕੇਜਰੀਵਾਲ ਸਰਕਾਰ ਵਿਚ ਕੋਈ ਵਿਕਾਸ ਕਾਰਜ ਨਾ ਕਰਨ ਦੇ ਲਾਏ ਗਏ ਦੋਸ਼ਾਂ ਦਾ ਵਿਅੰਗਆਤਮਕ ਢੰਗ ਨਾਲ ਜਵਾਬ ਦਿੱਤਾ ਗਿਆ ਹੈ।

https://amitshahkaultachashma.com/

ਵੈੱਬਸਾਈਟ 'ਤੇ 7 ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ
ਇਸ ਵਿਚ ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸ਼ਾਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਲੋਂ ਕੀਤੇ ਗਏ ਇਤਿਹਾਸਕ ਵਿਕਾਸ ਕਾਰਜਾਂ ਨੂੰ ਜਾਣਬੁੱਝ ਕੇ ਨਹੀਂ ਵੇਖਣਾ ਚਾਹੁੰਦੇ। ਅਜਿਹੇ ਵਿਕਾਸ ਨੂੰ ਬੇਧਿਆਨ ਕਰ ਕੇ ਉਹ ਦਿੱਲੀ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ। ਵੈੱਬਸਾਈਟ ਵਿਚ ਪਾਰਟੀ ਨੇ ਦਿੱਲੀ ਦੀ 5 ਸਾਲ ਪੁਰਾਣੀ ਅਤੇ ਹੁਣ ਦੀ ਤਸਵੀਰ ਪੇਸ਼ ਕੀਤੀ ਹੈ। ਇਸ ਵਿਚ 7 ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ।

ਸ਼ਾਹ ਨੂੰ ਆਪਣੀ ਉਲਟੀ ਐਨਕ ਰਾਹੀਂ ਵੇਖਣ ਵਿਚ ਮੁਸ਼ਕਲ ਹੋ ਰਹੀ ਹੈ
ਇਸ ਵਿਚ ਕਿਹਾ ਗਿਆ ਹੈ ਕਿ ਸ਼ਾਹ ਨੂੰ ਆਪਣੀ ਉਲਟੀ ਐਨਕ ਰਾਹੀਂ ਵੇਖਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਦਿੱਲੀ ਵਿਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਨਜ਼ਰ ਨਹੀਂ ਆਉਂਦੇ, ਹਾਲਾਂਕਿ ਉਹ ਖੁਦ ਇਕ ਨਹੀਂ 2 ਵਾਰ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਚੁੱਕੇ ਹਨ। ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਕਤ ਵੈੱਬਸਾਈਟ 'ਤੇ ਜਾਣ ਅਤੇ ਸ਼ਾਹ ਦੀ ਉਲਟੀ ਐਨਕ ਨੂੰ ਸਾਫ ਕਰ ਕੇ ਉਨ੍ਹਾਂ ਨੂੰ ਦਿੱਲੀ ਵਿਚ ਹੋਏ ਵਿਕਾਸ ਕਾਰਜਾਂ ਨੂੰ ਦਿਖਾਉਣ ਸਬੰਧੀ ਮਦਦ ਕਰਨ।


DIsha

Content Editor

Related News