ਆਮਿਰ ਖਾਨ ਦੇ ਬਿਆਨ ''ਤੇ ਪਤੀ-ਪਤਨੀ ''ਚ ਹੋਇਆ ਵਿਵਾਦ, ਪਤਨੀ ਨੇ ਦਿੱਤੀ ਜਾਨ! (ਦੇਖੋ ਤਸਵੀਰਾਂ)

11/26/2015 12:57:43 PM

ਜਬਲਪੁਰ— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੇ ਵਿਵਾਦਤ ਬਿਆਨ ਤੋਂ ਬਾਅਦ ਪੂਰੇ ਦੇਸ਼ ''ਚ ਮਚੇ ਬਵਾਲ ਦੇ ਵਿਚ ਮੱਧ ਪ੍ਰਦੇਸ਼ ਦੇ ਜਬਲਪੁਰ ''ਚ ਇਕ ਮਹਿਲਾ ਨੇ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ। ਸੂਤਰਾਂ ਦੀ ਮੰਨੀਏ ਤਾਂ ਉਸ ਦਾ ਪਤੀ ਨਾਲ ਆਮਿਰ ਖਾਨ ਦੇ ਬਿਆਨ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਕੋਤਵਾਲੀ ਥਾਣਾ ਖੇਤਰ ਦੇ ਲਹਿਰੀ ਅਪਾਰਟਮੈਂਟ ''ਚ ਰਹਿਣ ਵਾਲੇ ਅਯੰਕ ਪਾਂਡੇ ਦੀ ਉਸ ਦੀ ਪਤਨੀ ਸੋਨਲ ਪਾਂਡੇ ਦੇ ਨਾਲ ਆਮਿਰ ਖਾਨ ਦੇ ਬਿਆਨ ਨੂੰ ਲੈ ਕੇ ਚਰਚਾ ਹੋ ਰਹੀ ਸੀ। ਝਗੜਾ ਇੰਨਾ ਵੱਧ ਗਿਆ ਕਿ ਸੋਨਲ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਕੋਤਵਾਲੀ ਪੁਲਸ ਨੇ ਮਾਮਲੇ ਨੂੰ ਧਿਆਨ ''ਚ ਲੈਂਦੇ ਹੋਏ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨਲ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਣ ਤੋਂ ਬਾਅਦ ਜੋੜੇ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਅਤੇ ਗੁਆਂਢੀਆਂ ਤੋਂ ਵੀ ਪੁੱਛਗਿੱਛ ਕੀਤੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।