ਪ੍ਰਧਾਨ ਮੰਤਰੀ ਦੀ ਯੋਜਨਾ ਤਹਿਤ ਆਜ਼ਾਦੀ ਦੇ 70 ਸਾਲਾਂ ਬਾਅਦ ਇਸ ਪਿੰਡ ''ਚ ਹੋਈ ਰੋਸ਼ਨੀ

04/15/2018 12:12:55 PM

ਅਮਰਾਵਤੀ— ਮਹਾਰਾਸ਼ਟਰ ਦੇ ਅਮਰਾਵਤੀ 'ਚ ਇਕ ਅਜਿਹਾ ਪਿੰਡ ਵੀ ਹੈ, ਜਿਥੇ ਆਜ਼ਾਦੀ ਦੇ 70 ਸਾਲਾਂ ਬੀਤ ਜਾਣ ਤੋਂ ਬਾਅਦ ਵੀ ਬਿਜਲੀ ਨਹੀਂ ਪਹੁੰਚੀ ਹੈ। ਦੱਸਣਾ ਚਾਹੁੰਦੇ ਹਾਂ ਕਿ ਅਮਰਾਵਤੀ ਦੇ ਬੁਲੂਮਗਵਾਨ 'ਚ ਆਖਿਰਕਾਰ ਬਿਜਲੀ ਪਹੁੰਚ ਗਈ। ਮਿਲੀ ਜਾਣਕਾਰੀ ਅਨੁਸਾਰ, ਪਿੰਡ 'ਚ ਪ੍ਰਧਾਨਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ 'ਸੌਭਾਗਿਆ' ਤਹਿਤ ਬਿਜਲੀ ਪਹੁੰਚੀ ਹੈ। ਪਿੰਡ 'ਚ ਬਿਜਲੀ ਆਉਣ ਨਾਲ ਪਿੰਡ ਵਾਲੇ ਬਹੁਤ ਖੁਸ਼ ਹਨ।


ਬਿਜਲੀ ਆਉਣ ਨਾਲ ਇਕ ਪਿੰਡ ਵਾਸੀ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਲੰਬਾ ਸਮਾਂ ਬਹੁਤ ਮੁਸ਼ਕਿਲ ਭਰਿਆ ਸੀ, ਜਦੋਂ ਪਿੰਡ 'ਚ ਬਿਜਲੀ ਨਹੀਂ ਪਹੁੰਚੀ ਸੀ। ਸਾਡੇ ਬੱਚੇ ਰਾਤ ਹੋਣ ਤੋਂ ਬਾਅਦ ਪੜ੍ਹ ਨਹੀਂ ਸਕਦੇ ਸੀ ਪਰ ਬਿਜਲੀ ਆਉਣ ਤੋਂ ਬਾਅਦ ਉਹ ਬਹੁਤ ਖੁਸ਼ ਹਨ।
ਸਰਕਾਰ ਦੀ ਗ੍ਰਾਮੀਣ ਵਿਕਾਸ ਯੋਜਨਾ ਇਨ੍ਹਾਂ ਕੰਮਾਂ 'ਚ ਖਾਸ ਕਿਰਦਾਰ ਨਿਭਾਅ ਰਹੀ ਹੈ। ਸਰਕਾਰ ਦੀ ਇਸ ਪਹਿਲ ਨਾਲ ਪਿੰਡ ਦੇ ਲੋਕਾਂ 'ਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ।