5 ਸਾਲਾ ਬੱਚੇ ਦੀ ਇਕ ਤਾਂਤ੍ਰਿਕ ਨੇ ਦਿੱਤੀ ਬਲੀ

01/16/2018 11:14:53 AM

ਆਗਰਾ — ਪਿਛਲੇ ਦਿਨੀਂ ਇਟਾਹ ਵਿਚ ਇਕ ਪੰਜ ਸਾਲ ਦੇ ਬੱਚੇ ਦੀ ਲਾਸ਼ ਮਿਲੀ, ਜਿਸ ਬਾਰੇ ਪੁਲਸ ਅਨੁਸਾਰ ਇਕ ਤਾਂਤ੍ਰਿਕ ਨੇ ਇਸ ਬੱਚੇ ਦੀ ਬਲੀ ਦਿੱਤੀ ਹੈ। ਪੁਲਸ ਅਨੁਸਾਰ ਇਸ ਬੱਚੇ ਨੂੰ ਇਕ ਗੁਆਂਢੀ ਨੇ ਅਗਵਾ ਕਰ ਲਿਆ ਤੇ ਉਸ ਨੇ ਬਲੀ ਵਾਸਤੇ ਤਾਂਤ੍ਰਿਕ ਨੂੰ ਸੌਂਪ ਦਿੱਤਾ। ਗੁਆਂਢੀ ਬਾਲੀਵੁੱਡ ਫਿਲਮ ''ਸੰਘਰਸ਼'' ਤੋਂ ਪ੍ਰੇਰਿਤ ਸੀ ਤੇ ਉਸ ਨੇ ਆਪਣੇ ਹੀ ਬੇਟੇ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਬਲੀ ਵਾਸਤੇ ਉਸ ਪੰਜ ਸਾਲ ਦੇ ਬੱਚੇ ਨੂੰ ਸ਼ਿਕਾਰ ਬਣਾਇਆ।
ਫਿਲਮ ਮੁਤਾਬਕ ਇਕ ਜਾਦੂ-ਟੂਣਾ ਕਰਨ ਵਾਲਾ ਬੱਚਿਆਂ ਨੂੰ ਅਮਰ  ਹੋਣ ਵਾਸਤੇ ਮਾਰ ਦਿੰਦਾ ਸੀ।
ਗੁਆਂਢੀ ਅਤੇ ਤਾਂਤ੍ਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੱਚੇ ਦੀ ਪਛਾਣ ਰਾਜਾ ਉਰਫ ਗੁੱਡੂ ਵਜੋਂ ਹੋਈ ਹੈ, ਜੋ 9 ਦਸੰਬਰ ਤੋਂ ਲਾਪਤਾ ਸੀ। ਉਸ ਦੀ ਲਾਸ਼ ਘਰ ਤੋਂ 7 ਕਿਲੋ ਮੀਟਰ ਦੂਰ ਪਿੰਡ ਦੇਹਾਤ ਕੋਤਵਾਲੀ ਇਲਾਕੇ ਵਿਚੋਂ ਮਿਲੀ, ਜਿਸ ਦੇ ਗਲੇ ਅਤੇ ਛਾਤੀ 'ਤੇ ਕੱਟ ਦੇ ਨਿਸ਼ਾਨ ਲੱਗੇ ਸਨ। ਤਾਂਤ੍ਰਿਕ ਚੰਦਨ ਸਿੰਘ ਤੇ ਗੁਆਂਢੀ ਧਰਮਵੀਰ ਨੇ ਆਪਣਾ ਜੁਰਮ  ਕਬੂਲ ਕਰ ਲਿਆ ਹੈ।