ਦੂਜਿਆਂ ਲਈ ਪ੍ਰੇਰਣਾ ਬਣਿਆ ਇਹ ਸ਼ਖਸ, ਦੇਖਣ ਵਾਲੇ ਰਹਿ ਜਾਂਦੇ ਨੇ ਦੰਗ

12/01/2019 10:42:47 AM

ਬਲਰਾਮਪੁਰ— ਬਹੁਤ ਕੁਝ ਹੁੰਦਿਆਂ ਹੋਇਆ ਵੀ ਕਦੇ-ਕਦੇ ਅਸੀਂ ਆਪਣੀ ਜ਼ਿੰਦਗੀ 'ਚ ਨਿਰਾਸ਼ ਹੋਣ ਲੱਗਦੇ ਹਾਂ ਪਰ ਦੁਨੀਆ ਵਿਚ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਹਿੰਮਤ ਮਿਲਦੀ ਹੈ। ਅਜਿਹਾ ਹੀ ਇਕ ਸ਼ਖਸ ਹੈ, ਆਸ਼ੀਸ਼ ਜੋ ਆਪਣੇ ਹੌਸਲੇ ਨਾਲ ਤੁਹਾਨੂੰ ਹਿੰਮਤ ਦੇਵੇਗਾ। ਛੱਤੀਗਸੜ੍ਹ ਦੇ ਬਲਰਾਮਪੁਰ ਦੇ ਆਸ਼ੀਸ਼ ਦੇ ਬਚਪਨ ਤੋਂ ਹੀ ਦੋਵੇਂ ਹੱਥ ਅਤੇ ਪੈਰ ਨਹੀਂ ਹਨ ਪਰ ਉਹ ਆਪਣੇ ਘਰ 'ਚ ਇਕੱਲੇ ਕਮਾਉਣ ਵਾਲੇ ਹਨ।

ਬਲਰਾਮਪੁਰ ਸਥਿਤ ਸ਼ੰਕਰਗੜ੍ਹ ਪੰਚਾਇਤ ਦਫਤਰ ਵਿਚ ਉਹ ਕੰਪਿਊਟਰ ਆਪਰੇਟਰ ਦੀ ਨੌਕਰੀ ਕਰਦੇ ਹਨ। ਆਸ਼ੀਸ਼ ਨੇ ਦੱਸਿਆ ਕਿ ਮੇਰੇ ਬਚਪਨ ਤੋਂ ਹੀ ਦੋਵੇਂ ਹੱਥ ਅਤੇ ਪੈਰ ਨਹੀਂ ਹਨ। ਮੈਂ ਆਪਣੀ ਪੜ੍ਹਾਈ ਦੇ ਨਾਲ ਹੀ ਇਹ ਨੌਕਰੀ ਵੀ ਕਰਦਾ ਹਾਂ। ਆਸ਼ੀਸ਼ ਨੂੰ ਦੇਖਣ ਵਾਲੇ ਵੀ ਉਨ੍ਹਾਂ ਨੂੰ ਅਜਿਹੇ ਹਾਲਾਤ ਵਿਚ ਵੀ ਕੰਮ ਕਰਦੇ ਦੇਖ ਕੇ ਹੈਰਾਨ ਹੋ ਜਾਂਦੇ ਹਨ।

ਬਲਰਾਮਪੁਰ ਦੇ ਜ਼ਿਲਾ ਕਲੈਕਟਰ ਸੰਜੀਵ ਕੁਮਾਰ ਝਾਅ ਨੇ ਕਿਹਾ ਕਿ ਆਸ਼ੀਸ਼ ਕਈ ਲੋਕਾਂ ਲਈ ਪ੍ਰੇਰਣਾ ਬਣਿਆ ਹੈ। ਉਹ ਆਪਣਾ ਸਾਰਾ ਕੰਮ ਖੁਦ ਕਰਦੇ ਹਨ। ਵੱਡੀ ਗੱਲ ਕਿ ਉਹ ਆਪਣੀ ਰੋਜ਼ੀ-ਰੋਟੀ ਲਈ ਕਿਸੇ 'ਤੇ ਨਿਰਭਰ ਨਹੀਂ ਹਨ। ਮੈਂ ਖੇਤਰ ਅਧਿਕਾਰੀ ਨੂੰ ਉਨ੍ਹਾਂ ਦੇ ਪਿਤਾ ਨੂੰ ਵੀ ਨੌਕਰੀ ਦੇਣ ਲਈ ਕਿਹਾ ਹੈ, ਜੋ ਫਿਲਹਾਲ ਆਸ਼ੀਸ਼ ਦੀ ਮਦਦ ਕਰਦੇ ਹਨ।

Tanu

This news is Content Editor Tanu