ਪੰਡਿਤ ਦੀ ਇਕ ਭਵਿੱਖਬਾਣੀ ਨੇ ਬਦਲ ਦਿੱਤੀ 15 ਸਾਲਾ ਕੁੜੀ ਦੀ ਜ਼ਿੰਦਗੀ, ਹੋਇਆ ਖੌਫਨਾਕ ਅੰਤ (ਤਸਵੀਰਾਂ)

02/28/2017 1:31:07 PM

ਕਿਸ਼ਨਗੰਜ— ਪਿੰਡ ਦੇ ਪੰਡਿਤ ਨੇ ਜਦੋਂ ਦਸਵੀਂ ਦੀ ਵਿਦਿਆਰਥਣ ਨੂੰ ਕਿਹਾ ਕਿ ਉਹ ਦੂਜੇ ਸਥਾਨ ''ਤੇ ਪਾਸ ਹੋਵੇਗੀ ਤਾਂ ਸਦਮੇ ''ਚ ਆ ਕੇ ਉਸ ਨੇ ਐਤਵਾਰ ਨੂੰ ਸ਼ਾਮ 4 ਵਜੇ ਆਪਣੇ ਕਮਰੇ ''ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮਿਲਦੇ ਹੀ ਐੱਸ. ਡੀ. ਪੀ. ਓ. (ਸਬ ਡਿਵੀਜ਼ਨਲ ਪੁਲਸ ਅਧਿਕਾਰੀ) ਕਾਮਿਨੀ ਬਾਲਾ ਪੁਲਸ ਨਾਲ ਮੌਕੇ ''ਤੇ ਪਹੁੰਚੀ ਅਤੇ ਉਨ੍ਹਾਂ ਨੇ ਨੇੜੇ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿਛ ਕੀਤੀ। ਉਨ੍ਹਾਂ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਜਾਣਕਾਰੀ ਮੁਤਾਬਕ ਧਨਤੋਲਾ ਪੰਚਾਇਤ ਦੇ ਅਧਿਆਪਕ ਸ਼ਿਵ ਸੰਕਰ ਪਾਂਡੇ ਦੀ ਬੇਟੀ ਨੇਹਾ ਪਾਂਡੇ (15) ਦਸਵੀਂ ਦੇ ਇਮਤਿਹਾਨ ਦੇਣ ਲਈ 17 ਜਨਵਰੀ ਨੂੰ ਸ਼ਹਿਰ ਆਈ ਸੀ। ਉਸ ਦੇ ਨਾਲ ਉਸ ਦੀ ਵੱਡੀ ਭੈਣ ਖੁਸ਼ਬੂ ਪਾਂਡੇ ਅਤੇ ਮਾਮੇ ਦਾ ਬੇਟਾ ਆਦਿੱਤਿਯ ਪਾਂਡੇ ਵੀ ਆਇਆ ਹੋਇਆ ਸੀ। ਸਾਰੇ ਸੁਭਾਸ਼ ਪੱਲੀ ਚੌਕ ਦੇ ਨੇੜੇ ਪਾਣੀ ਬਾਗ ਰੋਡ ''ਚ ਮੁਹੰਮਦ ਨੌਸ਼ਾਦ ਆਲਮ ਦੇ ਘਰ ''ਚ ਕਿਰਾਏ ''ਤੇ ਰਹਿੰਦੇ ਸਨ। 
ਘਟਨਾ ਦੇ ਸਮੇਂ ਘਰ ''ਚ ਕੋਈ ਨਹੀਂ ਸੀ। ਆਦਿੱਤਿਯ ਸਬਜ਼ੀ ਲਿਆਉਣ ਲਈ ਗਿਆ ਹੋਇਆ ਸੀ, ਜਦਕਿ ਖੁਸ਼ਬੂ ਆਪਣੀ ਦੋਸਤ ਦੀ ਬੀਮਾਰ ਮਾਂ ਦਾ ਹਾਲ-ਚਾਲ ਪੁੱਛਣ ਮੋਤੀਬਾਗ ਮੁਹੱਲਾ ਗਈ ਹੋਈ ਸੀ। ਜਦੋਂ ਆਦਿੱਤਿਯ ਸਾਢੇ 4 ਵਜੇ ਘਰ ਵਾਪਸ ਆਇਆ ਤਾਂ ਦੇਖਿਆ ਕਿ ਨੇਹਾ ਦੀ ਲਾਸ਼ ਲਟਕੀ ਹੋਈ ਸੀ। ਆਦਿੱਤਿਯ ਨੇ ਸਭ ਤੋਂ ਪਹਿਲਾਂ ਇਸ ਘਟਨਾ ਦੀ ਜਾਣਕਾਰੀ ਨੇੜੇ ਰਹਿ ਰਹੀ ਮਾਸੀ ਦੀ ਕੁੜੀ ਪੂਜਾ ਨੂੰ ਦਿੱਤੀ। ਪੂਜਾ ਨੇ ਇਸ ਦੀ ਜਾਣਕਾਰੀ ਖੁਸ਼ਬੂ ਨੂੰ ਦਿੱਤੀ। ਖੁਸ਼ਬੂ ਦੋਸਤ ਦੇ ਘਰ ਤੋਂ ਆਪਣੇ ਘਰ ਪਹੁੰਚੀ ਅਤੇ ਛੋਟੀ ਭੈਣ ਦੀ ਲਾਸ਼ ਨੂੰ ਦੇਖ ਬੇਹੋਸ਼ ਹੋ ਗਈ।
ਜ਼ਿਕਰਯੋਗ ਹੈ ਕਿ ਖੁਸ਼ਬੂ ਨੇ ਕਿਹਾ ਕਿ ਨੇਹਾ ਦੀ ਪ੍ਰੀਖਿਆ ਦੀ ਤਿਆਰੀ ਲਈ ਉਹ ਸਾਰੇ ਪਿੰਡ ਤੋਂ ਇੱਥੇ ਆਏ ਸਨ। ਨੇਹਾ ਕੋਚਿੰਗ ਸੈਂਟਰ ਐੱਸ. ਬੀ. ਆਈ. ''ਚ ਗਣਿਤ ਦੀ ਤਿਆਰੀ ਕਰ ਰਹੀ ਸੀ। ਉਹ ਪੜ੍ਹਾਈ ''ਚ ਕਾਫੀ ਤੇਜ਼ ਸੀ ਪਰ ਪਿੰਡ ਦੇ ਇਕ ਪੰਡਿਤ ਨੇ ਨੇਹਾ ਨੂੰ ਕਿਹਾ ਕਿ ਉਹ ਦੂਜੇ ਨੰਬਰ ਨਾਲ ਪਾਸ ਹੋਵੇਗੀ। ਇਸ ਨਾਲ ਉਹ ਦੁੱਖੀ ਹੋ ਗਈ ਅਤੇ ਪਰੇਸ਼ਾਨ ਰਹਿਣ ਲੱਗ ਪਈ ਸੀ। ਨੇਹਾ ਦੀ ਇੱਛਾ ਸੀ ਕਿ ਉਹ ਇਮਤਿਹਾਨ ''ਚ ਭਰਾ ਤੋਂ ਵੱਧ ਨੰਬਰ ਪ੍ਰਾਪਤ ਕਰੇ ਕਿਉਂਕਿ ਭਰਾ ਦਸਵੀਂ ਦਾ ਟਾਪਰ ਸੀ।