25 ਕਰੋੜ ਰੁਪਏ ਦੇ ਸੋਨੇ ਦੀ ਸਮੱਗਲਿੰਗ ਸਬੰਧੀ ਇਕ ਪੁਲਸ ਮੁਲਾਜ਼ਮ ਗ੍ਰਿਫ਼ਤਾਰ

07/11/2023 6:24:34 PM

ਸੂਰਤ (ਭਾਸ਼ਾ)- ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਸੂਰਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਰੀਬ 25 ਕਰੋੜ ਰੁਪਏ ਦੇ ਸੋਨੇ ਦੀ ਸਮੱਗਲਿੰਗ ਸਬੰਧੀ ਇੱਕ ਪੁਲਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ.ਆਰ.ਆਈ. ਦੇ ਸਰਕਾਰੀ ਵਕੀਲ ਨਯਨ ਸੁਖਦਾਵਾਲਾ ਨੇ ਮੰਗਲਵਾਰ ਦੱਸਿਆ ਕਿ ਸਬ-ਇੰਸਪੈਕਟਰ ਪਰਾਗ ਦਵੇ ਜੋ ਸੂਰਤ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਦਫ਼ਤਰ ’ਚ ਕੰਮ ਕਰਦਾ ਹੈ, ਹਵਾਈ ਅੱਡੇ ਦੀ ਇਕ ਟਾਇਲਟ ’ਚ ਤਿੰਨ ਮੁਸਾਫਰਾਂ ਵਲੋਂ ਲਿਆਂਦੇ ਗਏ 48.2 ਕਿਲੋ ਸੋਨੇ ਦੀ ਸਮੱਗਲਿੰਗ ਦੀ ਕੋਸ਼ਿਸ਼ ਕਰ ਰਿਹਾ ਸੀ।

ਸਥਾਨਕ ਅਦਾਲਤ ਨੇ ਦਵੇ ਨੂੰ ਦੋ ਦਿਨਾਂ ਲਈ ਡੀ.ਆਰ.ਆਈ. ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਸ਼ਾਰਜਾਹ ਤੋਂ ਆਏ ਉਕਤ ਯਾਤਰੀਆਂ ਨੂੰ 7 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਵੇਂ ਹੀ ਦਵੇ ਨੂੰ ਤਿੰਨਾਂ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਾ ਤਾਂ ਉਹ ਢਿੱਡ ਦਰਦ ਦੀ ਸ਼ਿਕਾਇਤ ਕਰਦਾ ਹੋਇਆ ਏਅਰਪੋਰਟ ਛੱਡ ਕੇ ਚਲਾ ਗਿਆ। ਪੁਲਸ ਨੇ ਉਸ ਦੇ ਘਰ ਛਾਪਾ ਮਾਰ ਕੇ 12 ਲੱਖ ਰੁਪਏ ਦਾ ‘ਬਲੈਂਕ ਚੈੱਕ’ ਬਰਾਮਦ ਕੀਤਾ।

DIsha

This news is Content Editor DIsha